ਮੈਂ ਤਾਂ ਖਾਕ ਸੀ ਮੇਰੇ ਸੱਜਣ
ਤੂੰ ਆ ਕੇ ਮੈਨੂੰ ਪਾਕ ਕਰ ਦਿੱਤਾ
ਮੇਰਾ ਦਿਲ ਗੁਨਾਹਾਂ ਭਰਿਆ ਸੀ
ਤੂੰ ਬਿਲਕੁਲ ਸਾਫ ਕਰ ਦਿੱਤਾ
ਮੈ ਕੀਤੇ ਜੁਲਮ ਬੜੇ ਤੇਰੇ ਤੇ
ਤੂੰ ਫਿਰ ਵੀ ਮੈਨੂੰ ਮਾਫ ਕਰ ਦਿੱਤਾ
ਉਲਾਂਭੇ ਮੇਰੇ ਵੀ ਸਨ ਤੇਰੇ ਵੱਲ ਬੜੇ
ਕੀ ਤੂੰ ਮੇਰੇ ਨਾਲ ਇਨਸਾਫ ਕਰ ਦਿੱਤਾ?
ਕਿਹਾ ਸੀ ਜਿੰਦਗੀ ਨਾਲ ਹੈ ਤੇਰੇ
ਪਰ ਤੂੰ ਪੱਤਾ ਵਾਚ ਕਰ ਦਿੱਤਾ
ਮੈਰੇ ਬਣਾ ਦਿਲ ਦਾ ਸੁੱਚਾ ਮੋਤੀ
ਤੂੰ ਇੱਕ ਦਮ ਰਾਖ ਕਰ ਦਿੱਤਾ
ਨਰਿੰਦਰ ਬਰਾੜ
95095 00010