64.2 F
New York, US
September 16, 2024
PreetNama
ਖਾਸ-ਖਬਰਾਂ/Important News

ਮਹਿਲਾ ਪੁਲਿਸ ਮੁਲਾਜ਼ਮ ਨੇ ਥਾਣੇ ‘ਚ ਨੱਚ ਕੇ ਬਣਾਈ TikTok ਵੀਡੀਓ, ਹੋਈ ਮੁਅੱਤਲ, ਹੁਣ ਇੱਕ ਹੋਰ ਵੀਡੀਓ ਵਾਇਰਲ

ਚੰਡੀਗੜ੍ਹ: ਗੁਜਰਾਤ ਵਿੱਚ ਥਾਣੇ ‘ਚ ਟਿਕਟੌਕ ਵੀਡੀਓ ਬਣਾਉਣ ਲਈ ਮਹਿਲਾ ਪੁਲਿਸ ਮੁਲਾਜ਼ਮ ਅਲਪਿਤਾ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮਹਿਸਾਣਾ ਦੇ ਲੰਗਨਾਜ ਪੁਲਿਸ ਸਟੇਸ਼ਨ ਵਿੱਚ ਲੋਕ ਰਕਸ਼ਕ ਦਲ (LRD) ਵਿੱਚ ਤਾਇਨਾਤ ਅਲਪਿਤਾ ਚੌਧਰੀ ਨਾਂ ਦੀ ਮਹਿਲਾ ਪੁਲਿਸ ਮੁਲਾਜ਼ਮ ਨੇ ਲਾਕਅੱਪ ਦੇ ਸਾਹਮਣੇ ਡਾਂਸ ਕਰਦਿਆਂ ਵੀਡੀਓ ਕਲਿੱਪ ਬਣਾਈ ਜੋ ਇੰਨੀ ਵਾਇਰਲ ਹੋਈ ਕਿ ਫੇਸਬੁੱਕ, ਵ੍ਹੱਟਸਐਪ, ਟਵਿੱਟਰ ਹਰ ਥਾਂ ਇਸ ਨੂੰ ਵੇਖਿਆ ਗਿਆ।

ਮੁਅੱਤਲ ਕੀਤੀ ਇਹ ਪੁਲਿਸ ਕਰਮੀ ਟਿਕਟੌਕ ਸਟਾਰ ਬਣ ਗਈ ਹੈ। ਕੱਲ੍ਹ ਤਕ ਉਸ ਦੇ 14 ਹਜ਼ਾਰ ਫੈਨਜ਼ ਸੀ, ਜਦਕਿ ਅੱਜ ਉਸ ਦੇ 35 ਹਜ਼ਾਰ ਤੋਂ ਜ਼ਿਆਦਾ ਫੈਨਜ਼ ਹੋ ਚੁੱਕੇ ਹਨ। ਵਾਇਰਲ ਵੀਡੀਓ ਵਿੱਚ ਅਲਪਿਤਾ ਚੌਧਰੀ ਸਲਮਾਨ ਖ਼ਾਨ ਦੀ ਫ਼ਿਲਮ ‘ਕਿੱਕ’ ਫ਼ਿਲਮ ਤੋਂ ਗੀਤ ‘ਤੂ ਹੀ ਤੂ’ ‘ਤੇ ਡਾਂਸ ਕਰਦੀ ਦਿੱਸ ਰਹੀ ਹੈ। ਇਸ ਵੀਡੀਓ ਨੂੰ ਅਲਪਿਤਾ ਨੇ ਹਟਾ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਸੀ।

Related posts

ਅਮਰੀਕਾ ਤੋਂ ਦੁਖਦਾਈ ਖ਼ਬਰ! ਸਿੱਖ ਫਿਰ ਨਸਲੀ ਹਿੰਸਾ ਦਾ ਸ਼ਿਕਾਰ

On Punjab

ਅਮਰੀਕਾ ਪਹੁੰਚਿਆ Coronavirus, ਭਾਰਤ ਦੇ ਕਈ ਏਅਰਪੋਰਟਾਂ ‘ਤੇ ਅਲਰਟ

On Punjab

ਅਮਰੀਕਾ ਦੇ ਕੋਲੋਰਾਡੋ ‘ਚ ਗੋਲ਼ੀਬਾਰੀ, 5 ਜਣਿਆਂ ਦੀ ਮੌਤ

On Punjab