PreetNama
ਖੇਡ-ਜਗਤ/Sports News

ਮਹਾਰਾਸ਼ਟਰ ਬਣਿਆ ਖੇਲੋ ਇੰਡੀਆ ਯੂਥ ਖੇਡਾਂ ਦੇ ਤੀਜੇ ਸੀਜ਼ਨ ਦਾ ਜੇਤੂ

Khelo India Youth games : ਖੇਲੋ ਇੰਡੀਆ ਯੂਥ ਖੇਡਾਂ ਦੇ ਤੀਜੇ ਸੀਜ਼ਨ ਦੀ ਬੁੱਧਵਾਰ ਨੂੰ ਗੁਹਾਟੀ ਵਿੱਚ ਇੱਕ ਰੰਗਾਰੰਗ ਸਮਾਗਮ ਨਾਲ ਸਮਾਪਤੀ ਹੋਈ। ਮੌਜੂਦਾ ਚੈਂਪੀਅਨ ਮਹਾਰਾਸ਼ਟਰ ਨੇ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਾਰਾਸ਼ਟਰ ਦੀ ਟੀਮ ਇਨ੍ਹਾਂ ਖੇਡਾਂ ਦੀ ਸਵਉਤਮ ਟੀਮ ਬਣੀ, ਮਹਾਰਾਸ਼ਟਰ ਦੀ ਟੀਮ ਨੇ 78 ਸੋਨੇ ਦੇ ਤਗਮੇ ਸਮੇਤ 256 ਤਗਮੇ ਜਿੱਤੇ।

13 ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਦੌਰਾਨ ਮਹਾਰਾਸ਼ਟਰ ਨੇ ਲਗਾਤਾਰ ਦੂਜੀ ਖੇਲੋ ਇੰਡੀਆ ਯੂਥ ਖੇਲ ਟਰਾਫੀ 78 ਸੋਨੇ, 77 ਚਾਂਦੀ ਅਤੇ 101 ਕਾਂਸੀ ਦੇ ਤਗਮੇ ਨਾਲ ਜਿੱਤੀ।

ਹਰਿਆਣਾ ਨੇ 200 ਤਗਮੇ ਜਿੱਤੇ ਜਿਨ੍ਹਾਂ ਵਿੱਚ 68 ਸੋਨੇ, 60 ਚਾਂਦੀ ਅਤੇ 72 ਕਾਂਸੀ ਦੇ ਤਗਮੇ ਸ਼ਾਮਿਲ ਸਨ। ਹਰਿਆਣਾ ਇਨ੍ਹਾਂ ਖੇਡਾਂ ਵਿੱਚ ਦੂਸਰੇ ਸਥਾਨ ‘ਤੇ ਰਿਹਾ, ਜਦਕਿ ਦਿੱਲੀ 122 ਮੈਡਲਾ ਦੇ ਨਾਲ ਤੀਸਰੇ ਸਥਾਨ’ ਤੇ ਰਹੀ ਹੈ। ਦਿੱਲੀ ਦੀ ਟੀਮ ਨੇ 39 ਸੋਨ, 36 ਚਾਂਦੀ ਅਤੇ 47 ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ ਸਨ।

ਸਮਾਪਤੀ ਸਮਾਰੋਹ ਦੌਰਾਨ ਚੀਨ ਦੇ ਵੁਸ਼ੂ ਮਾਰਸ਼ਲ ਆਰਟ ਕਲਾਕਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 10 ਜਨਵਰੀ ਨੂੰ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਵਿੱਚ 37 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਗਭਗ 6800 ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਖੇਡਾਂ ਵਿਚ 20 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਸਨ।

Related posts

ਸੁਰੇਸ਼ ਰੈਨਾ ਦੀ ਕੈਪਟਨ ਨੂੰ ਅਪੀਲ, ਭੂਆ ਦੇ ਘਰ ‘ਤੇ ਹਮਲੇ ਖਿਲਾਫ ਮੰਗਿਆ ਐਕਸ਼ਨ

On Punjab

https://youtu.be/nLxnauj4amM

On Punjab

IPL ਦਰਸ਼ਕਾਂ ਬਿਨਾਂ ਹੋ ਸਕਦਾ ਹੈ, ਟੀ -20 ਵਰਲਡ ਕੱਪ ਨਹੀਂ : ਮੈਕਸਵੈਲ

On Punjab
%d bloggers like this: