ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੱਗੀ ਗੰਭੀਰ ਬਿਮਾਰੀ ,ਮਾਰ ਰਹੀ ਹੈ ਡਾਕਟਰ ਕੋਲ ਗੇੜੇ:ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਲਗਾਤਾਰ ਚਰਚਾ ‘ਚ ਬਣੀ ਹੋਈ ਹੈ।ਅਨੁਸ਼ਕਾ ਸ਼ਰਮਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਟ੍ਰੈਂਡ ਕਰ ਰਹੀਆਂ ਹਨ।ਇਨ੍ਹਾਂ ਤਸਵੀਰਾਂ ਵਿੱਚ ਉਹ ਕਲੀਨਿਕ ਤੋਂ ਬਾਹਰ ਆਉਂਦੀ ਨਜ਼ਰ ਆ ਰਹੀ ਹੈ।ਅਜਿਹੇ ‘ਚ ਅਨੁਸ਼ਕਾ ਨੂੰ ਲੈ ਕੇ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ।ਖ਼ਬਰਾਂ ਆ ਰਹੀਆਂ ਹਨ ਕਿ ਅਨੁਸ਼ਕਾ ਗਰਭਵਤੀ ਹੈ।ਇਸ ਕਰਕੇ ਉਹ ਕਲੀਨਕ ਦੇ ਬਾਹਰ ਨਜ਼ਰ ਆ ਰਹੀ ਹੈ।ਦਰਅਸਲ ‘ਚ ਅਨੁਸ਼ਕਾ ਗਰਭਵਤੀ ਨਹੀਂ ਸਗੋਂ ਉਹ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ।ਉਹ ਬਲਜਿੰਗ ਡਿਸਕ ਦੀ ਸਮੱਸਿਆ ਤੋਂ ਪਰੇਸ਼ਾਨ ਹੈ।ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਦੀ ਇਹ ਬਿਮਾਰੀ ਫਿਰ ਵੱਧ ਗਈ ਹੈ।ਜਿਸ ਦੇ ਇਲਾਜ ਲਈ ਉਹ ਇਨ੍ਹੀਂ ਦਿਨੀਂ ਕਲੀਨਕ ਦੇ ਚੱਕਰ ਲਾ ਰਹੀ ਹੈ।ਇਸ ਕਰਕੇ ਅਨੁਸ਼ਕਾ ਇੱਕ ਫਿਜਿਓਥੈਰਿਪੀ ਕਲਿਨਿਕ ਪਹੁੰਚੀ ਸੀ।ਇਸ ਕਲਿਨਿਕ ਤੋਂ ਬਾਹਰ ਆਉਂਦੇ ਸਮੇਂ ਅਨੁਸ਼ਕਾ ਨੂੰ ਦੇਖਿਆ ਗਿਆ।ਸ ਦੇਈਏ ਕਿ ਅਨੁਸ਼ਕਾ ਨੂੰ ਪਿੱਠ ਦਰਦ ਦੀ ਬਿਮਾਰੀ ਹੈ ਤੇ ਕਈ ਵਾਰ ਤਾਂ ਦਰਦ ਕਰਕੇ ਉਹ ਬੈਠ ਵੀ ਨਹੀਂ ਸਕਦੀ।ਬਿਲਜਿੰਗ ਡਿਸਕ ਕਮਰ ਨਾਲ ਜੁੜੀ ਪਰੇਸ਼ਾਨੀ ਹੈ।ਜਿਸ ਵਿੱਚ ਇਨਸਾਨ ਇੱਕ ਹੀ ਥਾਂ ‘ਤੇ ਲੰਬੇ ਸਮੇਂ ਤੱਕ ਬੈਠ ਨਹੀਂ ਪਾਉਂਦਾ ਹੈ।ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਬਾਲੀਵੁਡ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇਕ ਹੈ।ਉਨ੍ਹਾਂ ਨੇ ਆਪਣਾ ਡੈਬਿਊ ਸ਼ਾਹਰੁਖ ਖਾਨ ਦੀ ਫਿਲਮ ਰੱਬ ਨੇ ਬਨਾ ਦੀ ਜੋੜੀ ਦੇ ਨਾਲ ਕੀਤਾ ਸੀ ਪਰ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਮਾਡਲਿੰਗ ਕਰਦੀ ਸੀ।
previous post