PreetNama
ਖਾਸ-ਖਬਰਾਂ/Important News

ਭਾਰਤ ਨੇ ਸਿੱਖਸ ਫਾਰ ਜਸਟਿਸ ‘ਤੇ ਕੀਤੀ ਵੱਡੀ ਕਾਰਵਾਈ

ਚੰਡੀਗੜ੍ਹ: ਭਾਰਤ ਨੇ ‘ਰੈਫਰੰਡਮ 2020’ ਸਬੰਧੀ ਗਤੀਵਿਧੀਆਂ ਚਲਾ ਕੇ ਦੇਸ਼ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹੇਠ ਵਿਦੇਸ਼ੀ ਸੰਸਥਾ ਸਿੱਖਸ ਫਾਰ ਜਸਟਿਸ (SFJ) ‘ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਦਿੱਲੀ ਵਿੱਚ ਹੋਈ ਉੱਚ ਪੁਲਿਸ ਅਧਿਕਾਰੀਆਂ ਦੀ ਬੈਠਕ ਵਿੱਚ ਲਿਆ ਗਿਆ ਹੈ।

ਭਾਰਤ ਵਿੱਚ ਦਹਿਸ਼ਤੀ ਗਤੀਵਿਧੀਆਂ ਨੂੰ ਹਵਾ ਦੇਣ ਦੇ ਦੋਸ਼ਾਂ ਹੇਠ ਐਸਐਫਜੇ ਖ਼ਿਲਾਫ਼ ਪੰਜਾਬ ਪੁਲਿਸ ਨੇ ਦਰਜਨ ਤੋਂ ਵੱਧ ਕੇਸ ਦਰਜ ਕੀਤੇ ਹੋਏ ਹਨ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ ਵੀ ਸੰਸਥਾ ਖ਼ਿਲਾਫ਼ ਅਜਿਹੇ ਹੀ ਮਾਮਲੇ ਦਰਜ ਹਨ। ਇੰਨਾ ਹੀ ਨਹੀਂ ਪਾਕਿਸਤਾਨ ਨੇ ਵੀ ਐਸਐਫਜੇ ‘ਤੇ ਅਪਰੈਲ ਮਹੀਨੇ ਵਿੱਚ ਰੋਕ ਲਾ ਦਿੱਤੀ ਸੀ।

ਸਿੱਖਸ ਫਾਰ ਜਸਟਿਸ ਦੇ ਬੁਲਾਰੇ ਗੁਰਪਤਵੰਤ ਸਿੰਘ ਪੰਨੂੰ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਮੁਖੀ ਨੂੰ ਧਮਕੀਆਂ ਵੀ ਦੇ ਚੁੱਕਾ ਹੈ। ਕੁਝ ਸਮਾਂ ਪਹਿਲਾਂ ਪੰਨੂੰ ਦਾ ਟਵਿੱਟਰ ਹੈਂਡਲ ਵੀ ਭਾਰਤ ਦੀ ਅਪੀਲ ‘ਤੇ ਮੁਅੱਤਲ ਕੀਤਾ ਗਿਆ ਸੀ।

Related posts

ਦੁਨੀਆ ‘ਚ ਬਣਨ ਜਾ ਰਿਹਾ ਪਹਿਲਾ ਬਿਟਕੁਆਇਨ ਸ਼ਹਿਰ, ਜਵਾਲਾਮੁਖੀ ਨਾਲ ਬਣੇਗੀ ਬਿਜਲੀ, ਨਹੀਂ ਦੇਣਾ ਪਵੇਗਾ ਇਨਕਮ ਟੈਕਸ

On Punjab

‘ਅਗਨੀਪਥ ਯੋਜਨਾ’ ‘ਤੇ ਫੌਜ ਦਾ ਸਿੱਧਾ ਸੰਦੇਸ਼ – ਯੋਜਨਾ ਕਿਸੇ ਵੀ ਹਾਲਤ ‘ਚ ਨਹੀਂ ਲਈ ਜਾਵੇਗੀ ਵਾਪਸ, ਨੌਜਵਾਨ ਅਨੁਸ਼ਾਸਨ ਦਿਖਾਉਣ

On Punjab

ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ

On Punjab