ਇੱਕ ਪਾਸੇ ਤਾਂ ਦੇਸ਼ ‘ਚ ਕੈਸ਼ ਦੀ ਮੰਗ ਵਧ ਰਹੀ ਹੈ, ਉਧਰ ਦੂਜੇ ਪਾਸੇ ਏਟੀਐਮ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅੰਕੜੇ ਜਾਰੀ ਕਰ ਦੱਸਿਆ ਹੈ ਕਿ ਕਿਵੇਂ ਦੋ ਸਾਲਾਂ ‘ਚ ਏਟੀਐਮ ਦੀ ਗਿਣਤੀ ‘ਚ ਕਮੀ ਆਈ ਹੈ।
ਆਈਐਮਐਫ ਦੇ ਅੰਕੜਿਆਂ ਤੋਂ ਵੀ ਪਤਾ ਲੱਗਿਆ ਹੈ ਕਿ ਬ੍ਰਿਕਸ ਦੇਸ਼ਾਂ ‘ਚ ਸਭ ਤੋਂ ਘੱਟ ਏਟੀਐਮ ਭਾਰਤ ‘ਚ ਹਨ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਏਟੀਐਮ ਚਲਾਉਣ ਤੇ ਉਸ ਦੇ ਰੱਖ-ਰਖਾਅ ਲਈ ਸਖ਼ਤ ਨਿਯਮਾਂ ਤੇ ਮਸ਼ੀਨਾਂ ਨੂੰ ਚਲਾਉਣ ਲਈ ਜ਼ਿਆਦਾ ਪੈਸੇ ਖ਼ਰਚ ਕਰਨੇ ਪਏ।ਨਾ ਸਿਰਫ ਸਰਕਾਰੀ ਬੈਂਕ ਸਗੋਂ ਪ੍ਰਾਈਵੇਟ ਬੈਂਕ ਵੀ ਆਪਣੇ ਏਟੀਐਮ ਦੀ ਗਿਣਤੀ ‘ਚ ਕਮੀ ਕਰ ਰਹੇ ਹਨ। ਸਟੇਟ ਬੈਂਕ ਇੰਡੀਆ ਨੇ 1000 ਤੋਂ ਜ਼ਿਆਦਾ ਮਸ਼ੀਨਾਂ ਨੂੰ ਬੰਦ ਕਰ ਦਿੱਤਾ ਹੈ।