78.22 F
New York, US
July 25, 2024
PreetNama
ਖੇਡ-ਜਗਤ/Sports News

ਭਾਰਤ ਖਿਲਾਫ਼ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ

Australia ODI squad announcement: ਭਾਰਤ ਤੇ ਆਸਟ੍ਰੇਲੀਆ ਵਿਚਕਾਰ 14 ਜਨਵਰੀ ਤੋਂ ਮੁੰਬਈ ਵਿੱਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਦਰਅਸਲ, ਆਸਟ੍ਰੇਲੀਆ ਟੀਮ ਅਗਲੇ ਮਹੀਨੇ ਵਨਡੇ ਸੀਰੀਜ਼ ਲਈ ਭਾਰਤ ਦੌਰੇ ‘ਤੇ ਆਵੇਗੀ । ਜਿਸਦੇ ਲਈ ਕ੍ਰਿਕਟ ਆਸਟ੍ਰੇਲੀਆ ਨੇ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ।

ਇਸ ਵਾਰ ਫਿਰ ਤੋਂ ਆਸਟ੍ਰੇਲੀਆ ਟੀਮ ਦੀ ਕਮਾਨ ਐਰੋਨ ਫਿੰਚ ਦੇ ਹੱਥਾਂ ਵਿੱਚ ਹੋਵੇਗੀ, ਜਦਕਿ ਐਲੇਕਸ ਕੈਰੀ ਅਤੇ ਪੈਟ ਕਮਿੰਸ ਉਸ ਦੇ ਉਪ ਕਪਤਾਨ ਹੋਣਗੇ । ਇਸ ਸੀਰੀਜ਼ ਲਈ ਆਸਟ੍ਰੇਲੀਆ ਟੀਮ ਵਿੱਚ ਪੰਜ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ ਖਿਡਾਰੀਆਂ ਵਿੱਚੋਂ ਗਲੇਨ ਮੈਕਸਵੇਲ, ਨਾਥਨ ਲਾਇਨ ਅਤੇ ਮਾਰਕਸ ਸਟੋਈਨਿਸ ਜਿਹੇ ਨਾਂ ਸ਼ਾਮਿਲ ਹਨ ।

ਆਸਟ੍ਰੇਲੀਆਈ ਸਿਲੈਕਟਰਸ ਵੱਲੋਂ ਟੈਸਟ ਫਾਰਮੈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਾਰਨਸ ਲਾਬੁਸ਼ੇਨ ਨੂੰ 14 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ ਤੇ ਜੋਸ਼ ਹੇਜ਼ਲਵੁੱਡ ਦੀ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ । ਜ਼ਿਕਰਯੋਗ ਹੈ ਕਿ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਵੱਲੋਂ ਐਂਡ੍ਰਿਊ ਮੈਕਡਾਨਲਡ ਨੂੰ ਹੈੱਡ ਕੋਚ ਬਣਾਇਆ ਗਿਆ ਹੈ ।

ਆਸਟ੍ਰੇਲੀਆ ਟੀਮ ਵਿੱਚ ਰੋਨ ਫਿੰਚ (ਕਪਤਾਨ), ਸੀਨ ਐਬਾਟ, ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਮਾਰਨਸ ਲਾਬੁਸ਼ੇਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਚੇਲ ਸਟਾਰਕ, ਪੀਟਰ ਹੈਂਡਸਕਾਂਬ, ਜੋਸ਼ ਹੇਜ਼ਲਵੁੱਡ,ਐਸ਼ਟਨ ਟਰਨਰ, ਡੇਵਿਡ ਵਾਰਨਰ ਅਤੇ ਐਡਮ ਜ਼ਾਂਪਾ ਸ਼ਾਮਿਲ ਕੀਤੇ ਗਏ ਹਨ ।

Related posts

ਹੈਮਿਲਟਨ ਨੇ ਰਚਿਆ ਇਤਿਹਾਸ, ਤੋੜਿਆ ਮਾਈਕਲ ਸ਼ੂਮਾਕਰ ਦਾ ਸਭ ਤੋਂ ਵੱਡਾ ਰਿਕਾਰਡ

On Punjab

Education Fraud: 700 ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ, 20-20 ਲੱਖ ਦੇ ਕੇ ਪਹੁੰਚੇ ਸੀ ਕੈਨੇਡਾ, ਹੁਣ ਭੇਜਿਆ ਜਾ ਰਿਹਾ ਹੈ ਵਾਪਸ!

On Punjab

ਬੱਲੇਬਾਜ਼ ਮਨੀਸ਼ ਪਾਂਡੇ ਨੇ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਰਚਾਇਆ ਵਿਆਹ

On Punjab