82.56 F
New York, US
July 14, 2025
PreetNama
ਖਾਸ-ਖਬਰਾਂ/Important News

ਬ੍ਰਾਜ਼ੀਲ ਦੇ ਬਾਰ ‘ਚ ‘ਕਤਲੇਆਮ’, ਛੇ ਮਹਿਲਾਵਾਂ ਸਮੇਤ 11 ਦੀ ਮੌਤ

ਰਿਓ ਡੀ ਜੇਨੇਰੀਓ: ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਐਤਵਾਰ ਨੂੰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿੱਚ ਛੇ ਮਹਿਲਾਵਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਪਾਰਾ ਰਾਜ ਦੀ ਰਾਜਧਾਨੀ ਬੇਲੇਮ ਵਿੱਚ ਵਾਪਰੀ। ਪੁਲਿਸ ਨੇ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਸੱਤ ਹਮਲਾਵਰ ਕਾਰ ਤੇ ਬਾਈਕ ਤੇ ਸਵਾਰ ਹੋ ਕੇ ਬਾਰ ਪਹੁੰਚੇ। ਗੋਲ਼ੀਬਾਰੀ ਕਰਨ ਉਪਰੰਤ ਛੇ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਇੱਕ ਨੂੰ ਕਾਬੂ ਕਰ ਲਿਆ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਾਇਰਿੰਗ ਬਾਅਦ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਸੀ।

ਪਾਰਾ ਦੀ ਮਹਿਲਾ ਬੁਾਲਾਰਾ ਨਤਾਲਿਆ ਮੇਲੋ ਨੇ ਦੱਸਿਆ ਕਿ ਹਾਲੇ ਹਮਲੇ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਸੂਬੇ ਵਿੱਚ ਇਹ ਕਤਲੇਆਮ ਵਰਗਾ ਹੈ। ਬਾਰ ‘ਚ ਮੌਜੂਦ ਲੋਕਾਂ ਨੇ ਮੋਬਾਈਲ ਵਿੱਚ ਇਸ ਦੀ ਵੀਡੀਓ ਵੀ ਰਿਕਾਰਡ ਕੀਤੀ ਹੈ ਜਿਸ ਵਿੱਚ ਫਰਸ਼ ‘ਤੇ ਖ਼ੂਨ ਹੀ ਖ਼ੂਨ ਤੇ ਲਾਸ਼ਾਂ ਨਜ਼ਰ ਆ ਰਹੀਆਂ ਹਨ।

Related posts

ਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਚੈੱਕ ਗਣਰਾਜ , ਰੂਬਲ ‘ਚ ਭੁਗਤਾਨ ‘ਤੇ ਹੈ ਇਤਰਾਜ਼

On Punjab

ਸੇਵਾਦਾਰ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਮਸ਼ਹੂਰ ਗੁਰਦੁਆਰਾ ਕੀਤਾ ਬੰਦ

On Punjab

ਪੀਟੀਆਈ ਸਮਰਥਕਾਂ ਨੂੰ ਇਮਰਾਨ ਖਾਨ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਦਿੱਤਾ ਸੱਦਾ, ਕਿਹਾ- ਥਾਲੀ ‘ਚ ਸਜਾ ਕੇ ਨਹੀਂ ਮਿਲਦੀ ਆਜ਼ਾਦੀ

On Punjab