PreetNama
ਰਾਜਨੀਤੀ/Politics

ਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲ

ਅਹਿਮਦਾਬਾਦਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ ਦੀ ਹੈ। ਇੱਥੇ ਇੱਕ ਔਰਤ ਪਾਣੀ ਨੂੰ ਲੈ ਕੇ ਬਲਰਾਮ ਥਾਵਾਣੀ ਨੂੰ ਸ਼ਿਕਾਇਤ ਕਰ ਰਹੀ ਸੀ। ਸ਼ਿਕਾਇਤ ਸੁਣ ਕੇ ਵਿਧਾਇਕ ਆਪਣੇ ਗੁੱਸੇ ‘ਤੇ ਕੰਟਰੋਲ ਨਹੀਂ ਕਰ ਪਾਇਆ। ਉਸ ਨੇ ਮਹਿਲਾ ਨਾਲ ਕੁੱਟਮਾਰ ਕੀਤੀ। ਇਸ ‘ਚ ਵਿਧਾਇਕ ਨਾਲ ਉਸ ਦੇ ਸਮਰੱਥਕ ਵੀ ਸ਼ਾਮਲ ਸੀ।

ਪੀੜਤਾ ਦਾ ਕਹਿਣਾ ਹੈ ਕਿ ਵਿਧਾਇਕ ਨੇ ਨਾ ਸਿਰਫ ਮੇਰੇ ਨਾਲ ਕੁੱਟਮਾਰ ਕੀਤੀ ਸਗੋਂ ਮੇਰੇ ਪਤੀ ਜਦੋਂ ਮੈਨੂੰ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਪੀੜਤਾ ਨੇ ਕਿਹਾ, “ਮੇਰੇ ਨਾਲ ਸਿਰਫ ਵਿਧਾਇਕ ਹੀ ਨਹੀਂ ਸਗੋਂ ਉਸ ਨੇ ਤਿੰਨਚਾਰ ਸਮਰੱਥਕਾਂ ਨੇ ਵੀ ਕੁੱਟਮਾਰ ਨੂੰ ਅੰਜ਼ਾਮ ਦਿੱਤਾ।”ਮਹਿਲਾ ਨਾਲ ਹੋਈ ਇਸ ਬਦਸਲੂਕੀ ਦਾ ਵੀਡੀਓ ਇੱਕ ਵਿਅਕਤੀ ਨੇ ਆਪਣੇ ਫੋਨ ‘ਚ ਰਿਕਾਰਡ ਕੀਤਾ। ਕੁੱਟਮਾਰ ਦੌਰਾਨ ਮਹਿਲਾ ਨੇ ਉੱਥੇ ਖੜ੍ਹੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਔਰਤ ਪੁਲਿਸ ਸਟੇਸ਼ਨ ਗਈ ਪਰ ਪੁਲਿਸ ਨੇ ਵੀ ਮਾਮਲਾ ਦਰਜ ਕਰਨ ਤੋਂ ਮਨ੍ਹਾਂ ਕਰ ਦਿੱਤਾ।

Related posts

ਲੁਧਿਆਣਾ ਬਲਾਸਟ : ਕੇਂਦਰੀ ਮੰਤਰੀ ਰਿਜਿਜੂ ਬੋਲੇ- ਧਮਾਕੇ ‘ਤੇ ਸਿਆਸਤ ਨਾ ਕਰਨ CM ਚੰਨੀ, ਡਿਪਟੀ ਸੀਐੱਮ ਰੰਧਾਵਾ ਤੇ ਸਿੱਧੂ

On Punjab

ਬਰੈਂਪਟਨ: ਸਿੱਖ ਪਰਿਵਾਰ ਪੁੱਤ ਨੂੰ ਸਕੂਲ ਭੇਜਣ ਤੋਂ ਝਿਜਕਣ ਲੱਗਾ

On Punjab

ਕੋਰੋਨਾ ਦੇ ਚੱਲਦਿਆਂ ਇਨ੍ਹਾਂ 6 ਸੂਬਿਆਂ ‘ਚ ਹੋ ਰਹੀ ਸਭ ਤੋਂ ਜ਼ਿਆਦਾ ਮੌਤਾਂ, ਦੇਖੋ ਕੇਂਦਰੀ ਸਿਹਤ ਮੰਤਰਾਲੇ ਦੇ ਇਹ ਅੰਕੜੇ

On Punjab