PreetNama
ਖਾਸ-ਖਬਰਾਂ/Important News

ਬਿਹਾਰ ਵਿਚ ਵੱਡਾ ਰੇਲ ਹਾਦਸਾ, ਸੀਮਾਂਚਲ ਐਕਸਪ੍ਰੈੱਸ ਦੇ 11 ਡੱਬੇ ਪਟੜੀ ਤੋਂ ਉੱਤਰੇ, ਸੱਤ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਐਤਵਾਰ ਤੜਕੇ ਵੱਡਾ ਰੇਲ ਹਾਦਸਾ ਹੋ ਗਿਆ। ਜੋਗਬਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਸਹਿਦੇਈ ਬੁਜ਼ੁਰਗ ਨੇੜੇ ਪਟੜੀ ਤੋਂ ਉਤਰ ਗਈ। ਹਾਦਸੇ ਵਿਚ ਹੁਣ ਤਕ ਸੱਤ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲ ਚੁੱਕੀ ਹੈ। ਕਈ ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸਾ ਟੁੱਟੀ ਪਟੜੀ ਤੋਂ ਰੇਲਗੱਡੀ ਲੰਘਣ ਕਾਰਨ ਹੋਇਆ। ਅਜਿਹੇ ਵਿਚ ਤੋੜਭੰਨ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਟ੍ਰੇਨ ਵਿਚ ਕੁੰਭ ਇਸ਼ਨਾਨ ਲਈ ਜਾ ਰਹੇ ਯਾਤਰੀਆਂ ਦੀ ਭੀੜ ਵਧੇਰੇ ਸੀ।

ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਨੂੰ ਲੈ ਕੇ ਰੇਲ ਮੰਤਰੀ ਲਗਾਤਾਰ ਰੇਲਵੇ ਬੋਰਡ ਦੇ ਸੰਪਰਕ ਵਿਚ ਹਨ। ਉਨ੍ਹਾਂ ਰੇਲ ਯਾਤਰੀਆਂ ਦੀ ਮੌਤ ‘ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਇਸ ਦੁਖਦ ਘਟਨਾ ਨੂੰ ਲੈ ਕੇ ਹਮਦਰਦੀ ਪ੍ਰਗਟਾਈ ਹੈ।

ਜਾਣਕਾਰੀ ਮੁਤਾਬਿਕ ਟ੍ਰੇਨ ਤੜਕੇ 3.52 ਵਜੇ ਮੇਨਹਰ ਰੋਡ ਤੋਂ ਗੁਜ਼ਰੀ ਸੀ। ਇਸ ਤੋਂ ਬਾਅਦ ਕਰੀਬ 3.58 ਵਜੇ ਸਹਿਦੇਈ ਬੁਜ਼ੁਰਗ ਕੋਲ ਹਾਦਸਾਗ੍ਰਸਤ ਹੋ ਗਈ। ਰੇਲਵੇ ਅਨੁਸਾਰ ਹਾਦਸੇ ਦਾ ਕਾਰਨ ਪਟੜੀ ਦਾ ਟੁੱਟਿਆ ਹੋਣਾ ਸੀ।

ਰੇਲਗੱਡੀ ਦੇ 11 ਡੱਬਿਆਂ ਦੇ ਪਟੜੀ ਤੋਂ ਹੇਠਾਂ ਉਤਰਨ ਦੀ ਖ਼ਬਰ ਹੈ। ਇਨ੍ਹਾਂ ਵਿਚੋਂ ਤਿੰਨ ਸਲੀਪਰ (ਐੱਸ-8, ਐੱਸ-9 ਅਤੇ ਐੱਸ-10) ਹਨ। ਇਕ ਜਨਰਲ ਕੋਚ ਅਤੇ ਇਕ ਏਸੀ ਕੋਚ (ਬੀ-3) ਵੀ ਪਟੜੀ ਤੋਂ ਉੱਤਰੇ ਹਨ। ਹਾਦਸੇ ਵਿਚ ਇਕ ਡੱਬਾ ਪੂਰੀ ਤਰ੍ਹਾਂ ਪਲਟ ਗਿਆ। ਹਾਦਸੇ ਤੋਂ ਬਾਅਦ ਸਹਿਦੇਈ ਬੁਜ਼ੁਰਗ ਸਟੇਸ਼ਨ ‘ਤੇ ਐੱਨਡੀਆਰਐੱਪ ਟੀਮ ਪਹੁੰਚ ਗਈ ਹੈ। ਕ੍ਰੇਨ ਦੀ ਮਦਦ ਨਾਲ ਟ੍ਰੇਨ ਦੇ ਡੱਬਿਆਂ ਨੂੰ ਕੱਟ ਕੇ ਯਾਤਰੀਆਂ ਨੂੰ ਕੱਢਿਆ ਜਾ ਰਿਹਾ ਹੈ। ਸੂਚਨਾ ਮਿਲਣ ‘ਤੇ ਵਿਸ਼ਾਲੀ ਡੀਐੱਮ ਡੀਐੱਮ ਰਾਜੀਵ ਰੋਸ਼ਨ ਅਤੇ ਐੱਸਪੀ ਮਾਨਵਜੀਤ ਸਿੰਘ ਢਿੱਲੋਂ ਵੀ ਪਹੁੰਚ ਗਏ ਹਨ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਮੁਆਵਜ਼ੇ ਦਾ ਐਲਾਨ

ਇਸ ਦਰਮਿਆਨ ਰੇਲ ਮੰਤਰਾਲੇ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਗੰਭੀਰ ਜ਼ਖ਼ਮੀਆਂ ਨੂੰ ਇਕ ਲੱਖ ਅਤੇ ਹੋਰ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ।

Related posts

ਅਮਰੀਕਾ ਭਾਰਤ ਨੂੰ ਦੇਵੇਗਾ 15.5 ਕਰੋੜ ਡਾਲਰ ਦੀ ਕੀਮਤ ਵਾਲੇ ਟਾਰਪੀਡੋ: ਟਰੰਪ

On Punjab

ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਨਵਾਂ ਵਿਵਾਦ

On Punjab

ਜੰਗ ਵੱਲ ਵਧ ਰਹੀ ਦੁਨੀਆ, ਹੁਣ ਦੱਖਣੀ ਕੋਰੀਆ ਦੀ ਉੱਤਰੀ ਕੋਰੀਆ ਨੂੰ ਦਿੱਤੀ ਧਮਕੀ

On Punjab