PreetNama
ਫਿਲਮ-ਸੰਸਾਰ/Filmy

ਬਾਲੀਵੁੱਡ ‘ਚ ਸਲਮਾਨ ਖ਼ਾਨ ਦੇ 31 ਸਾਲ, ਬਚਪਨ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੁਨੇਹਾ

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਨੇ ਫ਼ਿਲਮ ਇੰਡਸਟਰੀ ‘ਚ 31 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ। ਅੱਜ ਉਹ ਹਿੰਦੀ ਸਿਨੇਮਾ ਦੇ ਸਭ ਤੋਂ ਪਸੰਦੀਦਾ ਸਿਤਾਰਿਆਂ ‘ਚੋਂ ਇੱਕ ਹਨ। ਸਲਮਾਨ ਨੇ ਇੰਡਸਟਰੀ ‘ਚ ਇੰਨਾ ਲੰਬਾ ਸਮਾਂ ਗੁਜ਼ਾਰਿਆ ਹੈ ਜਿਸ ‘ਤੇ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਆਪਣੇ ਫੈਨਸ ਦਾ ਧੰਨਵਾਦ ਕੀਤਾ ਹੈ।

ਟਵਿਟਰ ‘ਤੇ ਸਲਮਾਨ ਖ਼ਾਨ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕਰਨ ਦੇ ਨਾਲ ਉਨ੍ਹਾਂ ਲਿਖਿਆ, “ਭਾਰਤੀ ਫ਼ਿਲਮ ਇੰਡਸਟਰੀ ਤੇ ਉਨ੍ਹਾਂ ਤਮਾਮ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜੋ 31 ਸਾਲ ਦੇ ਇਸ ਸਫ਼ਰ ‘ਚ ਮੇਰੇ ਨਾਲ ਰਹੇ। ਖਾਸ ਕਰ ਮੇਰੇ ਸਾਰੇ ਫੈਨਸ ਤੇ ਚੰਗਾ ਚਾਹੁਣ ਵਾਲ਼ਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਫ਼ਰ ਨੂੰ ਮੁਮਕਿਨ ਬਣਾਇਆ।”ਤੁਹਾਨੂੰ ਦੱਸ ਦਈਏ ਕਿ ਸਲਮਾਨ ਨੇ ਸਾਲ 1988 ‘ਚ ਫ਼ਿਲਮ ‘ਬੀਵੀ ਹੋ ਤੋ ਐਸੀ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ‘ਚ ਸਲਮਾਨ ਸਾਈਡ ਰੋਲ ‘ਚ ਨਜ਼ਰ ਆਏ ਸੀ। ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਐਵਰਗ੍ਰੀਨ ਐਕਟਰ ਰੇਖਾ, ਫਾਰੂਕ ਸ਼ੇਖ, ਬਿੰਦੂ, ਆਸਰਾਨੀ ਤੇ ਕਾਦਰ ਖ਼ਾਨ ਜਿਹੇ ਸਿਤਾਰੇ ਸਿਤਾਰੇ ਮੁੱਖ ਭੂਮਿਕਾਵਾਂ ‘ਚ ਸੀ।

ਸਲਮਾਨ ਮੈਨ ਲੀਡ ਦੇ ਤੌਰ ‘ਤੇ ਸਾਲ 1989 ‘ਚ ਆਈ ਸੁਪਰਹਿੱਟ ਫ਼ਿਲਮ ‘ਮੈਂਨੇ ਪਿਆਰ ਕਿਆ’ ‘ਚ ਕੰਮ ਕੀਤਾ। ਇਸ ਫ਼ਿਲਮ ਨਾਲ ਉਹ ਸਟਾਰ ਬਣ ਗਏ। ਇਸ ਤੋਂ ਬਾਅਦ ਸਲਮਾਨ ਨੇ ਪਿਛੇ ਮੁੜ ਕੇ ਕਦੇ ਨਹੀਂ ਵੇਖਿਆ। ਫ਼ਿਲਮਾਂ ਤੋਂ ਇਲਾਵਾ ਸਲਮਾਨ ਨੇ ਟੀਵੀ ‘ਤੇ ਵੀ ਕਈ ਰਿਐਲਟੀ ਸ਼ੋਅਜ਼ ਨੂੰ ਹੋਸਟ ਕੀਤਾ ਜਿਨ੍ਹਾਂ ਚੋਂ ਇੱਕ ਹੈ ‘ਬਿੱਗ ਬੌਸ’।

ਇਸ ਦੇ ਨਾਲ ਸਲਮਾਨ ਨੂੰ ਇਸ ਸਮੇਂ ਬਾਲੀਵੁੱਡ ‘ਚ ਹਿੱਟ ਦੀ ਗਾਰੰਟੀ ਵੀ ਕਿਹਾ ਜਾਂਦਾ ਹੈ। ਉਸ ਦੀ ਫ਼ਿਲਮਾਂ 100 ਕਰੋੜ ਰੁਪਏ ਦੀ ਕਮਾਈ ਤਾਂ ਆਸਾਨੀ ਨਾਲ ਕਰ ਲੈਂਦੀਆਂ ਹਨ। ਜੇਕਰ ਸਲਮਾਨ ਦੇ ਵਰਕ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਆਪਣੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਕਰ ਰਿਹਾ ਹੈ ਜੋ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

Related posts

ਸਿੱਧੂ ਮੁਸੇਵਾਲਾ ਦੇ ਗੀਤ ‘ਧੱਕਾ’ ਦੀ ਵੀਡੀਓ ਪਾ ਰਹੀ ਹੈ ਦਰਸ਼ਕਾਂ ਦੇ ਦਿਲ ‘ਚ ਧੱਕ

On Punjab

ਗੈਰੀ ਸੰਧੂ ਹੋਏ ਭਾਵੁਕ, ਪਿਤਾ ਦੀ ਯਾਦ ‘ਚ ਪਾਈ ਦਰਦ ਭਰੀ ਪੋਸਟ

On Punjab

28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਸਲਮਾਨ ਖ਼ਾਨ, ਜਾਣੋ ਕੀ ਹੈ ਮਾਮਲਾ

On Punjab