ਮੁੰਬਈ ‘ਚ ਬਾਰਸ਼ ਕਰਕੇ ਲਗਾਤਾਰ 54 ਫਲਾਈਟਾਂ ਨੂੰ ਕੋਲ ਦੇ ਏਅਰਪੋਰਟ ‘ਤੇ ਡਾਇਵਰਟ ਕੀਤਾ ਗਿਆ ਹੈ। ਇਤਿਹਾਤ ਦੇ ਤੌਰ ‘ਤੇ ਅੱਜ ਸਕੂਲਾਂ, ਕਾਲਜਾਂ ਤੇ ਦਫਤਰਾਂ ਨੂੰ ਬੰਦ ਰੱਖਿਆ ਗਿਆ। ਇਸ ਦੇ ਨਾਲ ਹੀ ਕੰਧ ਡਿੱਗਣ ਕਰਕੇ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।
ਲਗਾਤਾਰ ਬਾਰਸ਼ ਨਾਲ ਆਮ ਲੋਕ ਹੀ ਨਹੀਂ ਸਗੋਂ ਵੱਡੀਆਂ ਹਸਤੀਆਂ ਦੇ ਘਰਾਂ ‘ਚ ਵੀ ਪਾਣੀ ਵੜ ਗਿਆ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਦੇ ਘਰ ‘ਚ ਵੀ ਬਾਰਸ਼ ਦਾ ਪਾਣੀ ਵੜ੍ਹ ਗਿਆ। ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੇ ਘਰ ਬਾਹਰ ਪਾਣੀ ਭਰਿਆ ਹੈ। ਇਸ ਪਾਣੀ ਵਿੱਚੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ।
ਉਧਵ ਠਾਕਰੇ ਤੋਂ ਇਲਾਵਾ ਐਨਸੀਪੀ ਦੇ ਬੁਲਾਰੇ ਨਵਾਬ ਮਲਿਕ ਦਾ ਘਰ ਵੀ ਪਾਣੀ ਨਾਲ ਭਰ ਗਿਆ। ਖੁਦ ਨਵਾਬ ਮਲਿਕ ਨੇ ਘਰ ‘ਚ ਵੜੇ ਪਾਣੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਨਾਲ ਨਜਿੱਠਣ ਦੀ ਉਹ ਜੱਦੋਜਹਿਦ ਕਰਦੇ ਨਜ਼ਰ ਆ ਰਹੇ ਹਨ।ਇਸ ਬਾਰਸ਼ ਨੇ ਮੁੰਬਈ ਪੁਲਿਸ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ। ਮੁੰਬਈ ਦੇ ਸ਼ਾਂਤਾਕਰੂਜ ਇਲਾਕੇ ‘ਚ ਵਾਕੋਲਾ ਪੁਲਿਸ ਸਟੇਸ਼ਨ ‘ਚ ਪਾਣੀ ਭਰਿਆ ਹੋਇਆ ਹੈ। ਉਧਰ ਮੁੰਬਈ ਦੇ ਸਾਕੀਨਾਕਾ ਪੁਲਿਸ ਥਾਣੇ ‘ਚ ਵੀ ਪਾਣੀ ਭਰ ਗਿਆ। ਮੁੰਬਈ ਦੇ ਸਿਓਨ ‘ਚ ਭਾਰੀ ਬਾਰਸ਼ ਨਾ ਸਿਓਨ ਰੇਲਵੇ ਟ੍ਰੈਕ ਪਾਣੀ ਨਾਲ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ।