67.6 F
New York, US
September 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫੁਕੇਟ-ਦਿੱਲੀ ਫਲਾਈਟ ਵਿਵਾਦ ਤੋਂ ਬਾਅਦ ਏਅਰ ਇੰਡੀਆ ਦੀ ਸਖ਼ਤੀ, ਪਾਇਲਟਾਂ ਦੀ ਹੋਵੇਗੀ ਰੋਜ਼ਾਨਾ ਜਾਂਚ

ਨਵੀਂ ਦਿੱਲੀ: ਹਵਾਈ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟਾਟਾ ਗਰੁੱਪ ਦੀ ਏਅਰਲਾਈਨ ‘ਏਅਰ ਇੰਡੀਆ’ ਨੇ ਆਪਣੇ ਸਾਰੇ ਪਾਇਲਟਾਂ ਦੀ ਸਕ੍ਰੀਨਿੰਗ ਅਤੇ ਡਰੱਗ ਟੈਸਟਿੰਗ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਏਅਰਲਾਈਨ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਮੁਤਾਬਕ ਹੁਣ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਦੇ ਨਿਯਮਾਂ ਤੋਂ ਵੀ ਅੱਗੇ ਵੱਧ ਕੇ ਗਰੁੱਪ ਦੇ ਸਾਰੇ ਪਾਇਲਟਾਂ ਦੀ ਨਸ਼ੀਲੇ ਪਦਾਰਥਾਂ (Psychoactive Substances) ਲਈ ਪੂਰੀ ਜਾਂਚ ਕੀਤੀ ਜਾਵੇਗੀ।

ਇਹ ਕਦਮ ਹਾਲ ਹੀ ਵਿੱਚ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਵਾਪਰੀ ਇੱਕ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਘਟਨਾ ਵਿੱਚ ਹਵਾਈ ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਤੋਂ ਬਾਅਦ ਜਹਾਜ਼ ਦੇ ਕਪਤਾਨ ਦਾ ਪੋਸਟ-ਫਲਾਈਟ ਮੈਡੀਕਲ ਟੈਸਟ ਕਰਵਾਇਆ ਗਿਆ ਸੀ। ਸ਼ੁਰੂਆਤੀ ਜਾਂਚ ਅਤੇ ਪੁਸ਼ਟੀਕਰਨ ਟੈਸਟ ਤੋਂ ਬਾਅਦ ਸਬੰਧਤ ਪਾਇਲਟ ‘ਤੇ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ ਦੇ ਗੰਭੀਰ ਦੋਸ਼ ਲੱਗੇ ਹਨ, ਜਿਸ ਕਾਰਨ ਉਸ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

ਏਅਰ ਇੰਡੀਆ ਵੱਲੋਂ ਆਪਣੇ ਸਟਾਫ਼ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਦੱਸਿਆ ਗਿਆ ਹੈ ਕਿ ਇਹ ਜਾਂਚ ਪਾਇਲਟਾਂ ਦੀ ਸਿਖਲਾਈ ਦੌਰਾਨ, ਫਲਾਈਟ ਤੋਂ ਬਾਅਦ ਬ੍ਰੀਫਿੰਗ ਸੈਂਟਰਾਂ ਵਿੱਚ ਅਤੇ ਵੱਖ-ਵੱਖ ਬੇਸ ਆਫ਼ਿਸਾਂ ਵਿਖੇ ਕੀਤੀ ਜਾਵੇਗੀ। ਏਅਰਲਾਈਨ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਵਿਸ਼ਵਾਸ ਅਤੇ ਹਵਾਈ ਸੁਰੱਖਿਆ ਦੇ ਉੱਚ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਅਜਿਹੇ ਸਖ਼ਤ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।

Related posts

ਪਾਕਿਸਤਾਨੀ ਲੜਕੀਆਂ ਲਈ ਹਾਇਰ ਐਜੂਕੇਸ਼ਨ ਦਾ ਰਾਹ ਆਸਾਨ, ਅਮਰੀਕੀ ਸੰਸਦ ’ਚ ਪਾਸ ਹੋਇਆ ‘ਮਲਾਲਾ ਯੂਸੁਫ਼ਜ਼ਈ ਸਕਾਲਰਸ਼ਿਪ ਐਕਟ’

On Punjab

ਪਾਕਿਸਤਾਨੀ ਰੱਖਿਆ ਮੰਤਰੀ ਨੇ POK ਦੇ ਪ੍ਰਦਰਸ਼ਨਕਾਰੀਆਂ ਨੂੰ ਭਾਰਤ ਵਰਗਾ ‘ਦੁਸ਼ਮਣ’ ਦੱਸਿਆ; ਗੱਲਬਾਤ ਕਰਨ ਤੋਂ ਕੀਤਾ ਇਨਕਾਰ

On Punjab

Khalsa Aid ਦੇ ਬਾਨੀ ਦੀ ਦਸਤਾਰ ਨਾਲ ਹਵਾਈ ਅੱਡੇ ‘ਤੇ ਕੋਝਾ ਮਜ਼ਾਕ

On Punjab