PreetNama
ਸਮਾਜ/Social

ਪੱਗੜੀਧਾਰੀ ਸਿੱਖਾਂ ਨੂੰ ਵੀ ਪਾਉਣਾ ਪਏਗਾ ਹੈਲਮੇਟ

ਚੰਡੀਗੜ੍ਹ: ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ। ਅਦਾਲਤ ਨੇ ਕਿਹਾ ਹੈ ਕਿ ਦੋਪਹੀਆ ਵਾਹਨਾਂ ਨੂੰ ਚਲਾਉਣ ਵਾਲੇ ਪਗੜੀਧਾਰੀ ਸਿੱਖਾਂ ਨੂੰ ਹੈਲਮਟ ਲਾਉਣਾ ਜ਼ਰੂਰੀ ਹੋਵੇਗਾ। ਦੱਸ ਦੇਈਏ 2013 ਵਿੱਚ ਇੱਕ ਸਿੱਖ ਨੂੰ ਇਕ ਸਿੱਖ ਨੂੰ ਬਗੈਰ ਹੈਲਮਟ ਪਗੜੀ ਪਾ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਫਿਰ ਇਸ ਫੈਸਲੇ ਨੂੰ ਪ੍ਰਸ਼ਾਸਕੀ ਮਾਮਲਿਆਂ ਦੀ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਹੈਲਮੇਟ ਪਾਉਣਾ ਸਿਰਫ ਡਰਾਈਵਰ ਦੀ ਹੀ ਨਹੀਂ, ਸਗੋਂ ਦੂਜਿਆਂ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ। ਅਪੀਲਕਰਤਾ ਨੇ ਕਿਹਾ ਸੀ ਕਿ ਹੈਲਮੇਟ ਪਾ ਕੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੁੰਦੀ ਹੈ। ਇਸ ‘ਤੇ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਵਿੱਚ ਕਟੌਤੀ ਕਰਨੀ ਪਵੇਗੀ ਕਿਉਂਕਿ ਇਹ ਦੂਜਿਆਂ ਦੇ ਅਧਿਕਾਰਾਂ ਦੇ ਹੱਕ ਵਿੱਚ ਹੈ।

ਦੱਸ ਦੇਈਏ ਭਾਰਤ, ਪਾਕਿਸਤਾਨ, ਯੂਨਾਈਟਿਡ ਕਿੰਗਡਮ, ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਵਿੱਚ ਪਗੜੀਧਾਰੀ ਸਿੱਖਾਂ ਨੂੰ ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮੈਟ ਪਾਉਣ ਤੋਂ ਛੋਟ ਦਿੱਤੀ ਗਈ ਹੈ।

Related posts

ਭਾਰਤ ਨੇ ਕਰਤਾਰਪੁਰ ਸਾਹਿਬ ਮਾਮਲੇ ‘ਤੇ ਪਾਕਿਸਤਾਨ ਨੂੰ ਘੇਰਿਆ

On Punjab

ਰੂਪੇਸ਼ ਨੂੰ ਮਿਲਿਆ ਡਾਂਸ ਪਲੱਸ 5 ਦਾ ਖਿਤਾਬ, ਟਰਾਫੀ ਨਾਲ ਜਿੱਤੇ 15 ਲੱਖ ਰੁਪਏ

On Punjab

ਪਹਾੜਾਂ ‘ਚ ਹੋ ਰਹੀ ਬਰਫ਼ਬਾਰੀ ਨਾਲ ਮੌਸਮ ਹੋਇਆ ਸਰਦ

On Punjab
%d bloggers like this: