PreetNama
ਫਿਲਮ-ਸੰਸਾਰ/Filmy

ਪ੍ਰਿੰਸ ਦੇ ਭਰਾ ਦੀ ਪਾਣੀ ‘ਚ ਡੁੱਬ ਕੇ ਮੌਤ, ਸਦਮੇ ‘ਚ ਪਰਿਵਾਰ

ਮੁੰਬਈ: ਬਿੱਗ ਬੌਸ-9 ਵਿਨਰ ਪ੍ਰਿੰਸ ਨਰੂਲਾ ਦਾ ਪਰਿਵਾਰ ਇਸ ਸਮੇਂ ਬੁਰੇ ਵਕਤ ਦਾ ਸਾਹਮਣਾ ਕਰ ਰਿਹਾ ਹੈ। ਪ੍ਰਿੰਸ ਦੇ ਕਜਨ ਭਰਾ ਦੀ ਅਚਾਨਕ ਹੋਈ ਮੌਤ ਨੇ ਉਸ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ। ਹੁਣ ਹਾਲ ਹੀ ‘ਚ ਪ੍ਰਿੰਸ ਨੇ ਪਹਿਲੀ ਵਾਰ ਮੀਡੀਆ ਨਾਲ ਆਪਣੇ ਭਰਾ ਦੀ ਮੌਤ ਬਾਰੇ ਦੱਸਿਆ ਤੇ ਉਸ ਦੀ ਮੌਤ ਦੀ ਵਜ੍ਹਾ ਦੱਸੀ।

ਪ੍ਰਿੰਸ ਨੇ ਮੀਡੀਆ ਨਾਲ ਗੱਲ ਕਰਦੇ ਸਮੇਂ ਕਿਹਾ, “ਰੂਪੇਸ਼ ਤਾਂ ਯੂਐਸ ‘ਚ ਸੈਟਲ ਸੀ ਜਿਸ ਦੀ ਉਮਰ ਸਿਰਫ 25 ਸਾਲ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਸਾਡੇ ਨਾਲ ਹੀ ਰਹਿੰਦੀ ਸੀ ਕਿਉਂਕਿ ਸਭ ਉਨ੍ਹਾਂ ਦੇ ਵੀਜ਼ਾ ਦੇ ਪ੍ਰਬੰਧ ‘ਚ ਲੱਗੇ ਹੋਏ ਸੀ। ਉਹ ਜਲਦੀ ਹੀ ਰੂਪੇਸ਼ ਨਾਲ ਜਾਣ ਵਾਲੇ ਸੀ।”

ਪ੍ਰਿੰਸ ਨੇ ਅੱਗੇ ਕਿਹਾ, “ਮੇਰਾ ਭਰਾ ਟੋਰੰਟੋ ‘ਚ ਫੈਮਿਲੀ ਨਾਲ ਰਹਿੰਦਾ ਸੀ। ਸੋਮਵਾਰ ਨੂੰ ਉਹ ਸਮੁੰਦਰ ‘ਤੇ ਗਿਆ ਸੀ। ਪਰਿਵਾਰ ਤਾਂ ਵਾਪਸ ਆ ਗਿਆ ਪਰ ਰੂਪੇਸ਼ ਕੁਝ ਦੇਰ ਲਈ ਦੋਸਤਾਂ ਨਾਲ ਉੱਥੇ ਹੀ ਰੁਕ ਗਿਆ ਸੀ।”

ਪ੍ਰਿੰਸ ਨੇ ਦੱਸਿਆ ਕਿ ਰੂਪੇਸ਼ ਦੇ ਦੋਸਤ ਨੇ ਦੱਸਿਆ ਕਿ ਉਸ ਨੇ ਕੁਝ ਦੇਰ ਬਾਅਦ ਆਉਣ ਦੀ ਗੱਲ ਕੀਤੀ ਤੇ ਆਪਣੇ ਦੋਸਤ ਨੂੰ ਜਾਣ ਨੂੰ ਕਿਹਾ, ਜਦੋਂ ਉਹ ਜਾਣ ਲੱਗਿਆ ਤਾਂ ਆਵਾਜ਼ ਆਈ ਡੁੱਬ ਗਿਆ–ਡੁੱਬ ਗਿਆ। ਇਸ ਤੋਂ ਬਾਅਦ 20 ਮਿੰਟ ਤਕ ਉਹ ਨਹੀਂ ਮਿਲਿਆ। ਰੂਪੇਸ਼ ਦੇ ਮਿਲਣ ਤੋਂ ਬਾਅਦ ਹੀ ਉਸ ਦਾ ਦੋਸਤ ਉਸ ਨੂੰ ਹਸਪਤਾਲ ਲੈ ਕੇ ਗਿਆ।

ਪ੍ਰਿੰਸ ਦੇ ਕਜ਼ਨ ਦਾ ਅੰਤਿਮ ਸਸਕਾਰ ਮੁੰਬਈ ‘ਚ ਹੋਣਾ ਹੈ। ਹਾਦਸਾ ਕਿਵੇਂ ਹੋਇਆ, ਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਪਾਣੀ ਵੀ ਡੂੰਘਾ ਨਹੀਂ ਸੀ। ਇਸ ਸਮੇਂ ਪ੍ਰਿੰਸ ਕਾਫੀ ਰੋ ਰਹੇ ਸੀ।

Related posts

Sushant Rajput ਕੇਸ ‘ਚ NCB ਦਾ ਵੱਡਾ ਐਕਸ਼ਨ, ਰਿਆ ਦੇ ਭਰਾ ਤੇ ਸੈਮੂਅਲ ਮਿਰਾਂਡਾ ਨੂੰ ਹਿਰਾਸਤ ‘ਚ ਲਿਆ

On Punjab

Dilip Kumar Passed Away: ‘ਟ੍ਰੈਜਡੀ ਕਿੰਗ’ ਦਲੀਪ ਕੁਮਾਰ ਸਪੁਰਦ-ਏ-ਖ਼ਾਕ, ਸਾਇਰਾ ਬਾਨੋ ਨੇ ਕਬਰਸਤਾਨ ਜਾ ਕੇ ਕੀਤਾ ਆਖਰੀ ਸਲਾਮ

On Punjab

ਪ੍ਰੀਟੀ ਜ਼ਿੰਟਾ ਸਵਿਮ ਸੂਟ ਪਾ ਕੇ ਕਰੂਜ਼ ‘ਤੇ ਪਤੀ ਨਾਲ ਮਸਤੀ ਕਰਦੀ ਆਈ ਨਜ਼ਰ, ਰੁਮਾਂਟਿਕ ਵੀਡੀਓ ਹੋ ਰਹੀ ਹੈ ਵਾਇਰਲ

On Punjab