82.56 F
New York, US
July 14, 2025
PreetNama
ਰਾਜਨੀਤੀ/Politics

ਪੀਐਮ ਮੋਦੀ ਬ੍ਰਾਜ਼ੀਲ ਲਈ ਰਵਾਨਾ, ਬ੍ਰਿਕਸ ਸੰਮੇਲਨ ‘ਚ ਅੱਤਵਾਦ ਤੇ ਵਪਾਰ ‘ਤੇ ਚਰਚਾ ਦੀ ਉਮੀਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ ‘ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਬ੍ਰਾਜ਼ੀਲ ਲਈ ਰਵਾਨਾ ਹੋਏ। ਬ੍ਰਿਕਸ ਸੰਮੇਲਨ 13-14 ਨਵੰਬਰ ਨੂੰ ਬ੍ਰਾਜ਼ੀਲ ‘ਚ ਹੋ ਰਿਹਾ ਹੈ ਜਿਸ ਦਾ ਵਿਸ਼ਾ ‘ਨਵੀਨਤਮ ਭਵਿੱਖ ਲਈ ਆਰਥਿਕ ਵਿਕਾਸ’ ਹੈ। ਪੀਐਮਓ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ 6ਵੀਂ ਵਾਰ ਪੀਐਮ ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈ ਰਹੇ ਹਨ।

ਬ੍ਰਾਜ਼ੀਲ ਜਾਣ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕੀਤਾ, “ਮੈਂ 13-14 ਨਵੰਬਰ ਨੂੰ ਬ੍ਰਾਜ਼ੀਲ ‘ਚ ਹੋਏ ਬ੍ਰਿਕਸ ਸੰਮੇਲਨ ‘ਚ ਹਿੱਸਾ ਲਵਾਂਗਾ। ਇਸ ਸੰਮੇਲਨ ਦਾ ਵਿਸ਼ਾ ‘ਨਵੀਨਤਮ ਭਵਿੱਖ ਲਈ ਆਰਥਿਕ ਵਿਕਾਸ’ ਹੈ। ਮੈਨੂੰ ਉਮੀਦ ਹੈ ਕਿ ਮੈਂ ਬ੍ਰਿਕਸ ਨੇਤਾਵਾਂ ਨਾਲ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਾਂਗਾ।”ਇਸ ਯਾਤਰਾ ‘ਚ ਭਾਰਤ ਤੋਂ ਸਨਅਤਕਾਰਾਂ ਦਾ ਵੱਡਾ ਵਫ਼ਦ ਵੀ ਮੌਜੂਦ ਹੋ ਸਕਦਾ ਹੈ। ਇਹ ਪ੍ਰਤੀਨਿਧੀ ਮੰਡਲ ਬ੍ਰਿਕਸ ਬਿਜ਼ਨਸ ਫੋਰਮ ‘ਚ ਵਿਸ਼ੇਸ਼ ਤੌਰ ‘ਤੇ ਹਿੱਸਾ ਲਵੇਗਾ ਜਿੱਥੇ ਸਾਰੇ ਪੰਜ ਦੇਸ਼ਾਂ ਦੇ ਵਪਾਰਕ ਭਾਈਚਾਰੇ ਮੌਜੂਦ ਰਹਿਣਗੇ।

Related posts

ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ‘ਤੇ ਦਿੱਲੀ ਦੇ ਡਿਪਟੀ ਸੀ.ਐੱਮ ਦਾ ਕੱਟਿਆ ਚਲਾਨ…

On Punjab

ਬੰਗਾਲ ‘ਚ 30 ਮਈ ਤਕ ਮੁੰਕਮਲ ਲਾਕਡਾਊਨ, ਕੋਰੋਨਾ ਨਾਲ ਮਮਤਾ ਬੈਨਰਜੀ ਦੇ ਛੋਟੇ ਭਰਾ Ashim Banerjee ਦਾ ਦੇਹਾਂਤ

On Punjab

ਖਿਜ਼ਰਾਬਾਦ ਤੋਂ ਹੋਲਾ ਮਹੱਲਾ ਸ਼ੁਰੂ

On Punjab