PreetNama
ਸਿਹਤ/Health

ਪਿਤਾ ਦੀ ਸਿਗਰਟਨੋਸ਼ੀ ਨਾਲ ਬੱਚਿਆਂ ਨੂੰ ਅਸਥਮਾ ਦਾ ਖ਼ਤਰਾ

ਮਾਂ ਦੇ ਨਾਲ ਹੀ ਪਿਤਾ ਦੀ ਸਿਗਰਟਨੋਸ਼ੀ ਨਾਲ ਵੀ ਹੋਣ ਵਾਲੇ ਬੱਚੇ ‘ਤੇ ਬੁਰਾ ਅਸਰ ਪੈਂਦਾ ਹੈ। ਪਿਤਾ ਨੂੰ ਜੇਕਰ ਸਿਗਰਟਨੋਸ਼ੀ ਦੀ ਲਤ ਹੈ ਤਾਂ ਉਸ ਦੇ ਨਵਜਾਤ ਬੱਚੇ ‘ਚ ਅਸਥਮਾ ਦਾ ਖ਼ਤਰਾ ਵਧ ਜਾਂਦਾ ਹੈ। ਫਰੰਟੀਅਰਜ਼ ਇਨ ਜੈਨੇਟਿਕਸ ਜਰਨਲ ‘ਚ ਛਪੇ ਇਸ ਸ਼ੋਧ ‘ਚ ਇਹ ਦਾਅਵਾ ਕੀਤਾ ਗਿਆ ਹੈ। ਸ਼ੋਧਕਰਤਾ ਡਾ. ਚੀ ਚਿਆਂਗ ਵੂ ਨੇ ਕਿਹਾ ਕਿ ਪਿਤਾ ਦੇ ਸਿਗਰਟਨੋਸ਼ੀ ਦੇ ਸੰਪਰਕ ‘ਚ ਆਉਣ ਨਾਲ ਬੱਚੇ ‘ਚ ਪ੍ਰਤੀ ਰੱਖਿਆ ਲਈ ਜ਼ਿੰਮੇਵਾਰ ਕੁਝ ਜੀਨ ਦਾ ਮਿਥਾਈਲੇਸ਼ਨ (ਡੀਐੱਨਏ ਅਣੂ ‘ਚ ਮਿਥਾਈਲ ਦਾ ਜੁੜਨਾ) ਵਧ ਜਾਂਦਾ ਹੈ। ਡੀਐੱਨਏ ਮਿਥਾਈਲੇਸ਼ਨ ਤੇ ਅਸਥਮਾ ਇਕ ਦੂਜੇ ਨਾਲ ਜੁੜੇ ਹਨ। ਤਾਜ਼ਾ ਸ਼ੋਧ ਲਈ 1629 ਬੱਚਿਆਂ ਦਾ ਜਨਮ ਤੋਂ ਛੇ ਸਾਲ ਤਕ ਪ੍ਰੀਖਣ ਕੀਤਾ ਗਿਆ। ਇਨ੍ਹਾਂ ‘ਚੋਂ 23 ਫ਼ੀਸਦੀ ਬੱਚਿਆਂ ਦੇ ਪਿਤਾ ਸਿਗਰਟਨੋਸ਼ੀ ਕਰਦੇ ਸਨ। ਜਦਕਿ ਸਿਰਫ਼ ਤਿੰਨ ਗਰਭਵਤੀਆਂ ਹੀ ਸਿਗਰਟਨੋਸ਼ੀ ਕਰਦੀਆਂ ਸਨ। ਅਧਿਐਨ ਮੁਤਾਬਕ ਪਿਤਾ ਦੀ ਸਿਗਰਟਨੋਸ਼ੀ ਨਾਲ ਬੱਚਿਆਂ ‘ਚ ਪ੍ਰਤੀਰੱਖਿਆ ਸਬੰਧੀ ਜੀਨ ਦਾ ਮਿਥਾਈਲੇਸ਼ਨ ਤੇ ਅਸਥਮਾ ਦਾ ਖ਼ਤਰਾ ਵਧ ਗਿਆ ਸੀ। ਜੋ ਪਿਤਾ ਦਿਨ ‘ਚ 20 ਤੋਂ ਵੱਧ ਸਿਗਰਟ ਪੀਂਦੇ ਸਨ ਉਨ੍ਹਾਂ ਦੇ ਬੱਚੇ ‘ਚ ਹੋਰਨਾਂ ਦੇ ਮੁਕਾਬਲੇ ਅਸਥਮਾ ਦਾ ਖ਼ਤਰਾ 35 ਫ਼ੀਸਦੀ ਜ਼ਿਆਦਾ ਸੀ। (ਏਐੱਨਆਈ)

Related posts

Radish Leaves Benefits : ਸਰਦੀਆਂ ‘ਚ ਸਿਹਤ ਲਈ ਬੇਹੱਦ ਫਾਇਦੇਮੰਦ ਹਨ ਮੂਲੀ ਦੇ ਪੱਤੇ, ਸੇਵਨ ਕਰਨ ’ਤੇ ਮਿਲਣਗੇ ਕਮਾਲ ਦੇ ਫਾਇਦੇ

On Punjab

ਬੇਟੀ ਦੇ ਜਨਮ ‘ਤੇ ਬੋਲੇ ਕਪਿਲ , ਘਰ ਆਈ Angel, ਪਤਾ ਨਹੀਂ ਗੋਦ ਵਿੱਚ ਚੁੱਕ ਸਕਦਾ ਹਾਂ ਜਾਂ ਨਹੀਂ

On Punjab

ਸਾਵਧਾਨ! ਇਸ ਸਮੇਂ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਬੇਹੱਦ ਖ਼ਤਰਨਾਕ

On Punjab