28.4 F
New York, US
November 29, 2023
PreetNama
ਖਾਸ-ਖਬਰਾਂ/Important News

ਪਾਕਿ ’ਚ 72 ਸਾਲਾਂ ਪਿੱਛੋਂ ਅੱਜ ਖੁੱਲ੍ਹੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਪ੍ਰਾਪਤ ਗੁਰੂ–ਘਰ

ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਭਾਈਕੇ ਮੱਟੂ ਵਿਖੇ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਅੱਜ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ ਹੈ। ਇਸ ਗੁਰੂਘਰ ਦੀ ਖ਼ਾਸੀਅਤ ਇਹ ਹੈ ਕਿ ਇਸ ਅਸਥਾਨ ਨੂੰ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਹਾਸਲ ਹੈ।

ਇਹ ਇਤਿਹਾਸਕ ਗੁਰੂ–ਘਰ 12 ਜੁਲਾਈ ਨੂੰ ਖੋਲ੍ਹਣ ਦਾ ਐਲਾਨ ਪਾਕਿਸਤਾਨ ਸਰਕਾਰ ਨੇ ਪਹਿਲਾਂ ਕੀਤਾ ਸੀ। ਦਰਅਸਲ, ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ; ਇਸ ਮੌਕੇ ਪਾਕਿ ਸਰਕਾਰ ਬਹੁਤ ਸਾਰੇ ਬੰਦ ਪਏ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਜਾ ਰਹੀ ਹੈ।

ਸਿੱਖ ਕੌਮ ਵੱਲੋਂ ਪਾਕਿਸਤਾਨ ਸਰਕਾਰ ਦੇ ਇਸ ਕਦਮ ਦਾ ਸੁਆਗਤ ਕੀਤਾ ਜਾ ਰਿਹਾ ਹੈ। ਉਂਝ ਵੀ ਗੁਜਰਾਂਵਾਲਾ ਜ਼ਿਲ੍ਹੇ ਦਾ ਇਹ ਗੁਰੂਘਰ ਖੁਲ੍ਹਵਾਉਣ ਵਿੱਚ ਪਾਕਿਸਤਾਨ ਦੀ ਪੰਜਾਬੀ ਸੰਗਤ ਨੇ ਸਰਗਰਮ ਭੂਮਿਕਾ ਨਿਭਾਈ ਹੈ।

ਇਸ ਗੁਰੂਘਰ ਨਾਲ ਇੱਕ ਕਹਾਣੀ ਵੀ ਜੁੜੀ ਦੱਸੀ ਜਾਂਦੀ ਹੈ ਕਿ ਇਸ ਇਲਾਕੇ ਦਾ ਪਾਣੀ ਬਹੁਤ ਖਾਰਾ ਸੀ, ਜਿਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਫੈਲ ਰਹੀਆਂ ਸਨ। ਤਦ ਸੰਗਤ ਦੇ ਬਹੁਤ ਜ਼ੋਰ ਦੇਣ ’ਤੇ ਗੁਰੂ ਸਾਹਿਬ ਉੱਥੇ ਗਏ ਸਨ।

ਤਿੰਨ ਦਿਨਾਂ ਤੱਕ ਗੁਰੂ ਸਾਹਿਬ ਨੇ ਉੱਥੇ ਸੰਗਤ ਨੂੰ ਨਾਮ ਸਿਮਰਨ ਕਰਵਾਇਆ ਸੀ ਤੇ ਉੱਥੋਂ ਦਾ ਪਾਣੀ ਮਿੱਠਾ ਹੋ ਗਿਆ ਸੀ। ਗੁਰੂ ਸਾਹਿਬ ਤਿੰਨ ਦਿਨ ਲਗਾਤਾਰ ਇਸੇ ਅਸਥਾਨ ਉੱਤੇ ਰਹੇ ਸਨ; ਜਿੱਥੇ ਇਸ ਵੇਲੇ ਗੁਰਦੁਆਰਾ ਸਾਹਿਬ ਸਥਾਪਤ ਹੈ।

ਪਿੱਛੇ ਜਿਹੇ ਸਰਕਾਰ ਵੱਲੋਂ ਇਸ ਗੁਰੂਘਰ ਦੀ ਕੁਝ ਮੁਰੰਮਤ ਵੀ ਕਰਵਾਈ ਗਈ ਸੀ।

Related posts

ਭਾਰਤ ਖਿਲਾਫ ਚੀਨ-ਪਾਕਿ ਦੀ ਵੱਡੀ ਸਾਜਿਸ਼ ਦਾ ਖੁਲਾਸਾ, ਸਰਹੱਦ ਨੇੜੇ ਚੱਲ ਰਿਹਾ ਇਹ ਕੰਮ

On Punjab

ਨਿਊਜੀਲੈਂਡ ‘ਚ ਘਟਿਆ Corona ਦਾ ਕਹਿਰ ! ਅੱਜ ਇੱਕ ਵੀ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ

On Punjab

ਗੀਤ (ਹੋਲੀ ‘ਤੇ ਵਿਸ਼ੇਸ)

On Punjab