72.64 F
New York, US
May 23, 2024
PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ ਲੱਦਾਖ ਨੇੜੇ ਆਪਣੇ ਏਅਰਬੇਸ ‘ਚ ਤਾਇਨਾਤ ਕੀਤੇ ਲੜਾਕੂ ਜਹਾਜ਼

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਕਈ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ ਨੇੜੇ ਆਪਣੇ ਸਕਰਦੂ ‘ਤੇ ਲੜਾਕੂ ਜਹਾਜ਼ ਤਾਇਨਾਤ ਕਰ ਰਿਹਾ ਹੈ।

 

ਸ਼ਨੀਵਾਰ ਨੂੰ ਪਾਕਿਸਤਾਨ ਨੇ ਤਿੰਨ ਸੀ-130 ਟਰਾਂਸਪੋਰਟ ਏਅਰਕ੍ਰਾਫਟ ਇੱਥੇ ਭੇਜੇ। ਉਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਜੇਐਫ-17 ਲੜਾਕੂ ਜਹਾਜ਼ ਵੀ ਸਕਰਦੂ ਏਅਰਫੀਲਡ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਹਰਕਤਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ।

 

ਖੁਫੀਆ ਵਿਭਾਗ ਨੇ ਹਵਾਈ ਫੌਜ ਤੇ ਸੈਨਾ ਨੂੰ ਜਹਾਜ਼ਾਂ ਦੀ ਤਾਇਨਾਤੀ ਬਾਰੇ ਅਲਰਟ ਭੇਜਿਆ ਹੈ। ਸਕਰਦੂ ਪਾਕਿਸਤਾਨ ਦਾ ਇੱਕ ਫਾਰਵਰਡ ਆਪਰੇਟਿੰਗ ਬੇਸ ਹੈ। ਉਹ ਇਸ ਦੀ ਵਰਤੋਂ ਸਰਹੱਦ ‘ਤੇ ਆਰਮੀ ਆਪਰੇਸ਼ਨਜ਼ ਨੂੰ ਸਪੋਰਟ ਕਰਨ ਲਈ ਕਰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪਾਕਿ ਏਅਰ ਫੋਰਸ ਇੱਥੇ ਅਭਿਆਸ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਜਹਾਜ਼ ਸਕਰਦੂ ਵਿੱਚ ਸ਼ਿਫਟ ਕਰ ਰਹੀ ਹੈ।

Related posts

ਭਾਰਤ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਟਰੰਪ ਕਰਨਗੇ ਉਦਘਾਟਨ !

On Punjab

ਆਖਿਰ ਟਰੰਪ ਨੇ ਮੰਨੀ ਹਾਰ, ਅਮਰੀਕਾ ‘ਚ ਹੁਣ ਹੋਵੇਗਾ ਇਹ ਬਦਲਾਅ

On Punjab

ਬਰਤਾਨੀਆ ‘ਚ ਓਮੀਕ੍ਰੋਨ ਦਾ ਕਹਿਰ, ਇਕ ਦਿਨ ’ਚ ਕੋਰੋਨਾ ਦੇ 1,83,037 ਮਾਮਲੇ ਆਏ ਸਾਹਮਣੇ, ਬੇਹਾਲ ਹੋਏ ਰੂਸ ਤੇ ਅਮਰੀਕਾ, ਜਾਣੋ ਬਾਕੀ ਮੁਲਕਾਂ ਦਾ ਹਾਲ

On Punjab