57.49 F
New York, US
May 16, 2026
PreetNama
ਖਾਸ-ਖਬਰਾਂ/Important News

ਪਾਕਿਸਤਾਨ ਦੀਆਂ ਜੇਲ੍ਹਾਂ ‘ਚ ਕੈਦ 261 ਭਾਰਤੀ

ਚੰਡੀਗੜ੍ਹ: ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨ ਕੋਲ ਪਾਕਿਸਤਾਨੀ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ 261 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 21 ਮਈ, 2008 ਨੂੰ ਪਾਕਿਸਤਾਨ ਤੇ ਭਾਰਤ ਵਿਚਾਲੇ ਸਮਝੌਤੇ ਤਹਿਤ ਇਨ੍ਹਾਂ ਕੈਦੀਆਂ ਬਾਰੇ ਵਿਚਾਰ ਕੀਤੀ ਜਾਏਗੀ।

ਇਸ ਤਹਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ 261 ਭਾਰਤੀ ਕੈਦੀਆਂ (52 ਸਿਵਲ + 209 ਮਛੇਰੇ) ਦੀ ਸੂਚੀ ਸੌਂਪੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵੀ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨਾਲ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੂਚੀ ਸਾਂਝੀ ਕਰੇਗੀ।

ਦੱਸ ਦੇਈਏ ਕਨਜ਼ੂਲਰ ਐਕਸੈਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ ਸਾਲ ਵਿੱਚ ਦੋ ਵਰਾ, ਪਹਿਲੀ ਜਨਵਰੀ ਤੇ ਪਹਿਲੀ ਜੁਲਾਈ ਨੂੰ ਇਕ-ਦੂਜੇ ਦੇ ਦੇਸ਼ਾਂ ਦੀ ਹਿਰਾਸਤ ਵਿੱਚ ਰੱਖੇ ਕੈਦੀਆਂ ਦੀ ਸੂਚੀ ਕਰਦੇ ਹਨ।

Related posts

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬ੍ਰਿਟਿਸ਼ ਗਾਇਕਾ ਸਟੀਫਲੋਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲੋਨ ਡੌਨ ਗੀਤ ਵਿੱਚ ਮੁੱਖ ਗਾਇਕਾ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂਕਿ ਮੂਸੇਵਾਲਾ ਦੀਆਂ ਕੁਝ ਸਤਰਾਂ ਜੋੜੀਆਂ ਗਈਆਂ ਹਨ। ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤਾ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਸਟੀਫਲੋਨ ਡੌਨ ਪੰਜਾਬ ਆਈ ਸੀ ਅਤੇ ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ ਵਿੱਚ ਰਹੀ। ਉਸ ਨੇ ਗੀਤ ਵਿੱਚ ਪੰਜਾਬ ਦੌਰੇ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲੋਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟੀਫਲੋਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਗੀਤ ਵਿੱਚ ਸਟੀਫਲੋਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਪੁੱਤਰ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

On Punjab

ਦਲਾਈ ਲਾਮਾ ਦੀ ਰਵਾਇਤ ਜਾਰੀ ਰਹੇਗੀ, ਉੱਤਰਾਧਿਕਾਰੀ ਦੀ ਚੋਣ ’ਚ ਚੀਨ ਦੀ ਨਹੀਂ ਹੋਵੇਗੀ ਕੋਈ ਭੂਮਿਕਾ

On Punjab

ਅਮਰੀਕਾ ‘ਚ ਫਿਰ ਚੱਲੀ ਗੋਲੀ, ਓਹੀਓ ‘ਚ 10 ਮੌਤਾਂ, 24 ਘੰਟਿਆਂ ‘ਚ 30 ਲੋਕ ਮਰੇ

On Punjab