85.93 F
New York, US
July 15, 2025
PreetNama
ਸਮਾਜ/Social

ਪਾਕਿਸਤਾਨ ‘ਚ ਅਗਵਾ ਹਿੰਦੂ ਕੁੜੀ ਬਾਰੇ ਵੱਡਾ ਖੁਲਾਸਾ, ਵੀਡੀਓ ਜਾਰੀ

ਇਸਲਾਮਾਬਾਦ: ਪਾਕਿਸਤਾਨ ਵਿੱਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕੁੜੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸਗੋਂ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਹੈ। ਯਾਦ ਰਹੇ ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੇ ਗੋਟਕੀ ‘ਚ ਇਸੇ ਹਫ਼ਤੇ ਕਥਿਤ ਤੌਰ ‘ਤੇ ਹਿੰਦੂ ਕੁੜੀ ਨੂੰ ਅਗਵਾ ਕਰਨ ਦੀਆਂ ਰਿਪੋਰਟਾਂ ਆਈਆਂ ਸੀ।

ਹਣ ਮਹਿਕ ਕੁਮਾਰੀ (15 ਸਾਲ) ਪੁਤਰੀ ਵਿਜੈ ਕੁਮਾਰ ਬਾਰੇ ਜਾਰੀ ਵੀਡੀਓ ‘ਚ ਨਾ ਸਿਰਫ਼ ਉਹ ਸਵੀਕਾਰ ਕਰਦੀ ਵਿਖਾਈ ਗਈ ਹੈ ਕਿ ਉਸ ਨੇ ਆਪਣੀ ਇੱਛਾ ਨਾਲ ਗੈਰ ਹਿੰਦੂ ਨਾਲ ਨਿਕਾਹ ਕੀਤਾ, ਸਗੋਂ ਇਹ ਵੀ ਕਿ ਉਸ ਨੇ ਬਿਨਾ ਕਿਸੇ ਬਾਹਰੀ ਦਬਾਅ ਦੇ ਦਰਗਾਹ ਅਰਮੂਹ ਸ਼ਰੀਫ਼ ‘ਚ ਇਸਲਾਮ ਵੀ ਕਬੂਲ ਕੀਤਾ।

ਇਸਲਾਮ ਸਵੀਕਾਰ ਕਰਨ ਉਪਰੰਤ ਬੀਬੀ ਅਲੀਜ਼ਾ ਬਣੀ ਮਹਿਕ ਨੇ ਦੱਸਿਆ ਕਿ ਉਹ ਅਲੀ ਰਜ਼ਾ ਮਾਚੀ (28 ਸਾਲ) ਨਾਲ ਨਿਕਾਹ ਕਰਨ ਉਪਰੰਤ ਆਪਣੇ ਪਰਿਵਾਰ ਪਾਸ ਵਾਪਸ ਨਹੀਂ ਜਾਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨ ਭਾਰਤ ਸਰਕਾਰ ਨੇ ਦਿੱਲੀ ਸਥਿਤ ਉਕਤ ਪਾਕਿ ਹਿੰਦੂ ਕੁੜੀ ਸਮੇਤ ਦੋ ਹੋਰ ਹਿੰਦੂ ਕੁੜੀਆਂ ਦੇ ਅਗਵਾ ਕੀਤੇ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਸੀ।

Related posts

ਅਰਬਪਤੀ Elon Musk ਨੂੰ ਝਟਕਾ, ਮੰਗਲ ਗ੍ਰਹਿ ‘ਤੇ ਜਾਣ ਦਾ ਸੁਪਨਾ ਟੁੱਟਿਆ, Starship rocket ਲਾਂਚ ਦੌਰਾਨ ਹੋਇਆ ਵਿਸਫੋਟ

On Punjab

ਜੌਰਜ ਫਲੌਈਡ ਦੇ ਕਾਤਲ ਪੁਲਿਸ ਅਫਸਰ ਦੀ ਪਤਨੀ ਨੇ ਮੰਗਿਆ ਤਲਾਕ

On Punjab

ਨਾਬਾਲਗ ਧੀ ਨਾਲ ਜਬਰ ਜਨਾਹ ਦੇ ਦੋਸ਼ਾਂ ਹੇਠ ਪਿਓ ਗ੍ਰਿਫ਼ਤਾਰ

On Punjab