64.2 F
New York, US
September 16, 2024
PreetNama
ਖਬਰਾਂ/News

ਪਰਿਵਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨੌਂ ਪੁਲਿਸ ਮੁਲਾਜ਼ਮਾਂ ‘ਤੇ ਹੋਵੇਗਾ ਕੇਸ ਦਰਜ

ਚੰਡੀਗੜ੍ਹ: ਬਠਿੰਡਾ ਦੇ ਪਰਿਵਾਰ ਦੇ ਚਾਰ ਜੀਆਂ ਨੂੰ ਖ਼ੁਦਕੁਸ਼ੀ ਮਜਬੂਰ ਕਰਨ ਤੇ ਅਣਗਹਿਲੀ ਨਾਲ ਡਿਊਟੀ ਕਰਨ ਦੇ ਇਲਜ਼ਾਮ ਹੇਠ ਪੰਜਾਬ ਪੁਲਿਸ ਤੇ ਨੌਂ ਮੁਲਾਜ਼ਮਾਂ ‘ਤੇ ਕੇਸ ਦਰਜ ਕਰਨ ਦੇ ਹੁਕਮ ਹੋਏ ਹਨ। ਇਹ ਹੁਕਮ ਨਿਆਂਇਕ ਜਾਂਚ ਵਿੱਚ ਉਕਤ ਪੁਲਿਸ ਕਰਮੀਆਂ ਨੂੰ ਦੋਸ਼ੀ ਪਾਏ ਜਾਣ ਮਗਰੋਂ ਦਿੱਤੇ ਗਏ ਹਨ।

ਇਹ ਨਿਰਦੇਸ਼ ਜਸਟਿਸ ਮਹੇਸ਼ ਗਰੋਵਰ ਤੇ ਜਸਟਿਸ ਜੌਰਜ ਅਗਸਟੀਨ ਮਸੀਹ ਦੇ ਬੈਂਚ ਵਲੋਂ ਵਰਲਡ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਤੇ ਸੀਨੀਅਰ ਵਕੀਲ ਰੰਜਨ ਲਖਨਪਾਲ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਜਾਰੀ ਕੀਤੀ ਗਈ ਹੈ। ਮਾਮਲਾ ਸਾਲ 2005 ਦਾ ਹੈ ਤਤਕਾਲੀ ਜ਼ਿਲਾ ਸੈਸ਼ਨ ਜੱਜ ਬਠਿੰਡਾ ਕੁਲਦੀਪ ਸਿੰਘ ਨੇ ਆਪਣੇ ਫੈਸਲੇ ਵਿੱਚ ਲਿਖਿਆ ਸੀ ਕਿ ਪੀੜਤ ਗੁਰਜੰਟ ਸਿੰਘ ਅਤੇ ਉਸ ਦੀ ਧੀ ਵੀਰਪਾਲ ਕੌਰ ਨੂੰ 2005 ਵਿੱਚ ਐਫਆਈਆਰ ਦਰਜ ਕਰਵਾਉਣ ਕਾਰਨ ਤੰਗ ਕੀਤਾ ਜਾ ਰਿਹਾ ਸੀ। ਪਿੰਡ ਬਹਿਮਣ ਜੱਸਾ ਸਿੰਘ ਦੇ ਵਸਨੀਕ ਗੁਰਜੰਟ ਸਿੰਘ ਤੇ ਉਸ ਦੇ ਪਰਿਵਾਰ ਨੇ ਪੁਲੀਸ ਤੋਂ ਅੱਕ ਕੇ ਸਮੂਹਿਕ ਆਤਮਦਾਹ ਕਰ ਲਿਆ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਡਰ ਕੇ ਪਰਿਵਾਰ ਨੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ ਸੀ ਪਰ ਪੁਲਿਸ ਕਰਮੀ ਅੱਗ ਬੁਝਾਉਣ ਦੀ ਬਜਾਇ ਉੱਥੋਂ ਫਰਾਰ ਹੋ ਗਏ ਸਨ ਅਤੇ ਫਿਰ ਤੱਥਾਂ ਨੂੰ ਤੋੜ ਮਰੋੜ ਕੇ ਗੁਰਜੰਟ ਸਿੰਘ ਤੇ ਵੀਰਪਾਲ ਕੌਰ ਨੂੰ ਭਗੌੜੇ ਮੁਜਰਮ ਦਰਸਾ ਕੇ ਆਪਣੀ ਅਣਗਹਿਲੀ ‘ਤੇ ਪੜਦੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।

ਸੈਸ਼ਨ ਜੱਜ ਨੇ ਇਹ ਵੀ ਲਿਖਿਆ ਕਿ 29 ਸਤੰਬਰ 2007 ਨੂੰ ਛਾਪਾ ਮਾਰਨ ਗਈ ਪੁਲਿਸ ਟੀਮ ਨੇ ਘਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਸੀ ਜਿਸ ਕਰ ਕੇ ਪਰਿਵਾਰ ਬੁਰੀ ਤਰ੍ਹਾਂ ਸਹਿਮ ਗਿਆ ਸੀ ਤੇ ਗੁਰਜੰਟ ਸਿੰਘ ਤੇ ਉਸ ਦੀ ਪਤਨੀ ਨੇ ਆਪਣੇ ’ਤੇ ਤੇਲ ਛਿੜਕ ਲਿਆ ਸੀ ਅਤੇ ਇਸ ਤਰ੍ਹਾਂ ਦੋਵੇਂ ਧੀਆਂ ਬੇਅੰਤ ਕੌਰ ਤੇ ਵੀਰਪਾਲ ਕੌਰ ਨੇ ਵੀ ਆਪਣੇ ’ਤੇ ਤੇਲ ਪਾ ਲਿਆ।

ਪੁਲਿਸ ਕਰਮੀਆਂ ਨੂੰ ਦੂਰ ਰੱਖਣ ਲਈ ਹੀ ਉਨ੍ਹਾਂ ਆਪਣੇ ਆਪ ਨੂੰ ਅੱਗ ਲਗਾਈ ਸੀ। ਰਿਪੋਰਟ ਵਿੱਚ ਕਿਹਾ ਹੈ ਕਿ ਇੰਸਪੈਕਟਰ ਮਹਿੰਦਰ ਕੁਮਾਰ ਘਈ, ਏਐਸਆਈ ਅੰਮ੍ਰਿਤਪਾਲ ਸਿੰਘ, ਏਐਸਆਈ ਗੁਰਜੰਟ ਸਿੰਘ, ਐਸਪੀਓ ਕਾਕਾ ਸਿੰਘ, ਹੈੱਡ ਕਾਂਸਟੇਬਲ ਮੰਦਰ ਸਿੰਘ, ਹੈੱਡ ਕਾਂਸਟੇਬਲ ਮੇਜਰ ਸਿੰਘ, ਹੋਮਗਾਰਡ ਅਮਰੀਕ ਸਿੰਘ ਅਤੇ ਐਮਸੀ ਮਹਿੰਦਰ ਸਿੰਘ ਨੇ ਪਰਿਵਾਰ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ।

Related posts

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ

Pritpal Kaur

Car-T Cell Therapy ਨਾਲ ਹੁਣ ਭਾਰਤ ‘ਚ ਵੀ ਕੈਂਸਰ ਪੀੜਤਾਂ ਦਾ ਹੋਵੇਗਾ ਇਲਾਜ, PGI ਚੰਡੀਗੜ੍ਹ ‘ਚ ਕੀਤਾ ਜਾ ਰਿਹਾ ਪ੍ਰੀਖਣ

On Punjab

ਡਿਪਟੀ ਕਮਿਸ਼ਨਰ ਚੰਦਰ ਗੈਂਦ ਆਪਣੇ ਨਿਵੇਂਕਲੇ ਕੰਮਾਂ ਲਈ ਸਮਾਜ ਸੇਵੀ ਸੰਸਥਾਵਾਂ ਵਲੌ ਸਨਮਾਨਿਤ

Pritpal Kaur