PreetNama
ਖਬਰਾਂ/News

ਪਟਿਆਲਾ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ

ਪਟਿਆਲਾ: ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਪੰਜ ਦਿਨਾਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ ਧਰਨਾ ਦੇ ਰਹੇ ਹਨ। ਧਰਨੇ ਦੇ ਚੱਲਦਿਆਂ ਉਨ੍ਹਾਂ ਕੱਲ੍ਹ ਤੇ ਅੱਜ ਦੇ ਪੇਪਰ ਦਾ ਵੀ ਬਾਈਕਾਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।

ਦੱਸ ਦੇਈਏ ਕਿ ਵਿਦਿਆਰਥੀ ਮੁੱਖ ਪ੍ਰਬੰਧਕੀ ਅਧਿਕਾਰੀ ਐਸਪੀ ਸਿੰਘ ਨੂੰ ਯੂਨੀਵਰਸਿਟੀ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਦੀ ਮੰਗ ਹੈ ਕਿ ਐਸਪੀ ਸਿੰਘ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਹਨ। ਹਾਲਾਂਕਿ ਵਿਦਿਆਰਥੀਆਂ ਨੇ ਕਿਹਾ ਕਿ ਜਿਨ੍ਹਾਂ ਦੇ 5 ਸਾਲ ਪੂਰੇ ਹੋ ਰਹੇ ਹਨ, ਉਹ ਵਿਦਿਆਰਥੀ ਪੇਪਰ ਦੇ ਸਕਦੇ ਹਨ ਪਰ ਬਾਕੀ ਸਾਰਿਆਂ ਇਮਤਿਹਾਨਾਂ ਦਾ ਬਾਈਕਾਟ ਕਰ ਦਿੱਤਾ ਹੈ।

ਵਿਦਿਆਰਥੀ ਯੂਨੀਵਰਸਿਟੀ ਅੰਦਰਲੇ ਹੋਸਟਲ ਦੇ ਬਾਹਰ ਜ਼ਮੀਨ ’ਤੇ ਗੱਦੇ ਵਿਛਾ ਕੇ ਲੇਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਤੇ ਚਾਂਸਲਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ। ਇਸੇ ਲਈ ਉਨ੍ਹਾਂ ਇਮਤਿਹਾਨਾਂ ਦਾ ਵੀ ਬਾਈਕਾਟ ਕਰ ਦਿੱਤਾ ਹੈ। ਵਿਦਿਆਰਥੀਆਂ ਮੁਤਾਬਕ ਉਨ੍ਹਾਂ ਦੇ ਮਾਪੇ ਵੀ ਕਹਿ ਰਹੇ ਹਨ ਕਿ ਜੋ ਉਨ੍ਹਾਂ ਨੂੰ ਸਹੀ ਲੱਗਦਾ ਹੈ, ਉਹ ਉਹੀ ਕਰਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਜਦੋਂ ਤਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਹ ਆਪਣੀ ਜੰਗ ਜਾਰੀ ਰੱਖਣਗੇ।

Related posts

ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਮੰਗਾਂ ਸਬੰਧੀ ਡੀਈਓ ਨੂੰ ਦਿਤਾ ਗਿਆ ਮੰਗ ਪੱਤਰ।

Pritpal Kaur

17 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਦਫਤਰ ਅੱਗੇ ਪੱਕੇ ਮੋਰਚੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ

Pritpal Kaur

ਮਨੀਪੁਰ ਵਿੱਚ ਰਾਜਭਵਨ ’ਤੇ ਪਥਰਾਅ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਮੰਗੇ; ਕਈ ਜਣੇ ਜ਼ਖਮੀ; ਪੁਲੀਸ ਵੱਲੋਂ ਲਾਠੀਚਾਰਜ

On Punjab