PreetNama
ਫਿਲਮ-ਸੰਸਾਰ/Filmy

ਨੀਰੂ ਬਾਜਵਾ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਧੀ ਨੂੰ ਕੁੱਛੜ ਚੁੱਕ ਕੀਤਾ ਵਰਕਆਊਟ

ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਅੰਦਾਜ਼ ਤੇ ਕੰਮ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਸ ਦੀਆਂ ਫਿਲਮਾਂ ਤੇ ਗੀਤਾਂ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ। ਹਾਲ ਹੀ ਵਿੱਚ ਉਸ ਦਾ ਇੱਕ ਵੀਡੀਓ ਵੀ ਸੁਰਖੀਆਂ ਵਿੱਚ ਹੈ, ਜੋ ਕਿਸੇ ਨੂੰ ਵੀ ਹੈਰਾਨ ਕਰ ਦੇਵੇਗਾ।

ਇਸ ਵੀਡੀਓ ‘ਚ ਨੀਰੂ ਬਾਜਵਾ ਆਪਣੀ ਧੀ ਨੂੰ ਆਪਣੀ ਗੋਦ ਵਿਚ ਚੁੱਕ ਕੇ ਵਰਕਆਊਟ ਕਰਦੇ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਨੀਰੂ ਬਾਜਵਾ ਇੱਕ ਪਾਸੇ ਆਪਣੀ ਧੀ ਨੂੰ ਸੁਲਾਉਂਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉਹ ਵਰਕਆਊਟ ਵੀ ਕਰ ਰਹੀ ਹੈ। ਐਕਟਰਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਦੱਸ ਦਈਏ ਕਿ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ਜਿਸ ਨੂੰ ਪੰਜਾਬੀ ਮੀਡੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਸ਼ੇਅਰ ਕੀਤਾ ਹੈ, ਜਿਸ ਬਾਰੇ ਪ੍ਰਸ਼ੰਸਕ ਵੀ ਕਾਫ਼ੀ ਕੁਮੈਂਟ ਕਰ ਰਹੇ ਹਨ। ਐਕਟਰਸ ਦਾ ਇਹ ਵੀਡੀਓ ਹੁਣ ਤੱਕ 9 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਨੀਰੂ ਦੀ ਇਸ ਵੀਡੀਓ ‘ਤੇ ਕੁਝ ਯੂਜ਼ਰਸ ਨੇ ਸਲਾਹ ਦਿੱਤੀ ਕਿ ਉਹ ਬੱਚੇ ਨੂੰ ਇੱਕ ਕੈਰੀ ਬੈਗ ਵਿੱਚ ਰੱਖੇ, ਤਾਂ ਜੋ ਉਹ ਆਪਣੇ ਦੋਵੇਂ ਹੱਥਾਂ ਨਾਲ ਟ੍ਰੈਡਮਿਲ ਨੂੰ ਵੀ ਫੜ ਸਕੇ।

ਦੱਸ ਦਈਏ ਕਿ ਨੀਰੂ ਬਾਜਵਾ ਨੇ ਇਸ ਸਾਲ ਜਨਵਰੀ ਵਿੱਚ ਦੋ ਜੁੜਵਾਂ ਧੀਆਂ ਨੂੰ ਜਨਮ ਦਿੱਤਾ ਸੀ। ਉਹ ਅਕਸਰ ਆਪਣੇ ਬੱਚਿਆਂ ਨਾਲ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

Related posts

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

Himachal Snowfall: ਅਟਲ ਟਨਲ, ਕੋਕਸਰ ਤੇ ਰੋਹਤਾਂਗ ਦੱਰੇ ‘ਤੇ ਤਾਜ਼ਾ ਬਰਫਬਾਰੀ, ਸ਼ਿਮਲਾ ‘ਚ ਪਾਰਾ 5.8 ਡਿਗਰੀ

On Punjab

Tenet Release Date: ਭਾਰਤੀ ਦਰਸ਼ਕਾਂ ਲਈ ਖ਼ਤਮ ਹੋਇਆ ਫਿਲਮ Tenet ਦਾ ਇੰਤਜ਼ਾਰ, ਇਸ ਦਿਨ ਹੋਵੇਗੀ ਰਿਲੀਜ਼

On Punjab