PreetNama
ਖਬਰਾਂ/News

ਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਾ ਚਲਾਉਣ ਖਿਲਾਫ ਸੰਘਰਸ਼ ਛੇੜਿਆ ਜਾਵੇਗਾ: ਗੋਲਡਨ, ਛੱਪੜੀਵਾਲਾ

ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ(ਏਟਕ) ਵੱਲੋਂ ਜ਼ਿਲ੍ਹੇ ਭਰ ਵਿੱਚ ‘ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ(ਮਗਨਰੇਗਾ) ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਮੁਹਿੰਮ ਵਿੱਢੀ ਗਈ ਹੈ,ਜਿਸ ਤਹਿਤ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਪਿੰਡਾਂ ਦੇ ਨਰੇਗਾ ਜਾਬ ਕਾਰਡ ਧਾਰਕ ਕਾਮਿਆਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਪਿੰਡ ਚੱਕ ਖੇੜੇ ਵਾਲਾ ਉਰਫ਼ ਜੈਮਲ ਵਾਲਾ ਵਿਖੇ ਨਰੇਗਾ ਕਾਮਿਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ)ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਸਾਥੀ ਹਰਭਜਨ ਛੱਪੜੀਵਾਲਾ ਨੇ ਕਿਹਾ ਕਿ ਮਗਨਰੇਗਾ ਕਾਨੂੰਨ ਤਹਿਤ ਹਰ ਇੱਕ ਨੂੰ ਸਾਲ ਵਿੱਚ ਸੌ ਦਿਨ ਕੰਮ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਹੈ।ਇਸ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਸਬੰਧਤ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।ਸਾਥੀ ਗੋਲਡਨ ਅਤੇ ਛੱਪੜੀਵਾਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਈ ਪਿੰਡਾਂ ਦੇ ਕਾਂਗਰਸੀ ਸਰਪੰਚਾਂ ਵੱਲੋਂ ਸਿਰਫ਼ ਇੱਕ ਧਿਰ ਦੇ ਨਰੇਗਾ ਜਾਬ ਕਾਰਡ ਧਾਰਕ ਕਾਮਿਆਂ ਦੀਆਂ ਕੰਮ ਲੈਣ ਦੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਬਾਕੀ ਦੇ ਲੋੜਵੰਦ ਕਿਰਤੀਆਂ ਨੂੰ ਨਰੇਗਾ ਦਾ ਕੰਮ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਨਰੇਗਾ ਕਾਨੂੰਨ ਪ੍ਰਤੀ ਅਸੀਂ ਪਿੰਡ ਪਿੰਡ ਜਾ ਕੇ ਕਾਮਿਆਂ ਨੂੰ ਚੇਤਨ ਕਰ ਰਹੇ ਹਾਂ।ਨਰੇਗਾ ਕਾਨੂੰਨ ਨੂੰ ਸਹੀ ਢੰਗ ਨਾਲ ਪਾਰਦਰਸ਼ੀ ਢੰਗ ਨਾਲ ਲਾਗੂ ਨਾ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਚੋਣ ਕੀਤੀ ਗਈ।ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪਿੰਡ ਖੇੜੇ ਵਾਲੀ ਇਕਾਈ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਸਕੱਤਰ ਚੁਣਿਆ ਗਿਆ।

Related posts

ਭਗਵੰਤ ਮਾਨ ਨੇ ਕੈਪਟਨ ਨੂੰ ਚਿੱਠੀ ਲਿਖ ਦਿੱਤਾ ਬਿਜਲੀ ਦਾ ਝਟਕਾ

Preet Nama usa

ਸਾਬਕਾ ਕਾਂਗਰਸੀ ਸਰਪੰਚ ਦੇ ਘਰ ਕੀਤੀ ਗੋਲੀਬਾਰੀ

Preet Nama usa

ਸੜਕ ਹਾਦਸੇ ‘ਚ ਦੋ ਦੀ ਮੌਤ

Preet Nama usa
%d bloggers like this: