PreetNama
ਸਮਾਜ/Social

ਧਾਰਾ 370 ਹੱਟਾਏ ਜਾਣ ਤੋਂ ਬਾਅਦ ਘਾਟੀ ‘ਚ ਪਹਿਲੀ ਵਾਰ ਸ਼ੁਰੂ ਹੋਈ ਇੰਟਰਨੈਟ ਸੇਵਾ

ਸ੍ਰੀਨਗਰਜੰਮੂਕਸ਼ਮੀਰ ਚੋਂ ਧਾਰਾ 370 ਦੇ ਹੱਟਾਏ ਜਾਣ ਤੋਂ ਬਾਅਦ ਲਾਗੀ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ। ਜੰਮੂਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਕਿਹਾ ਹੈ ਕਿ ਕਸ਼ਮੀਰ ‘ਚ ਜ਼ਿਆਦਾਤਰ ਫੋਨ ਲਾਈਨਾਂ ਹਫਤੇ ਦੇ ਆਖਰ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫਤੇ ਸੋਮਵਾਰ ਨੂੰ ਖੁਲ੍ਹ ਜਾਣਗੇ।

ਸੁਬ੍ਰਮਣੀਅਮ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਘਾਟੀ ‘ਚ ਸੂਬਾ ਸਰਕਾਰ ਦੇ ਦਫਤਰਾਂ ‘ਚ ਆਮ ਢੰਗ ਨਾਲ ਕੰਮਕਾਰ ਹੋਇਆ। ਉਨ੍ਹਾਂ ਨੇ ਟੇਲੀਫੋਨ ਬਹਾਲੀ ‘ਤੇ ਪੁੱਛੇ ਜਾਣ ਤੇ ਕਿਹਾ ਕਿ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਤੋਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ।ਜੰਮੂ-ਕਸ਼ਮੀਰ ‘ਚ 22 ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਅਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਟਨਾਂ, ਕੱਟਰਪੰਥੀ ਗਰੁਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਬਿਗਾੜਣ ਦੀ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨਸੁਬ੍ਰਮਣੀਅਮ ਨੇ ਕਿਹਾ ਕਿ ਇੱਕ ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।

Related posts

ਕੋਰਨਾ ਦੇ ਡਰ ਕਾਰਨ ਸ਼ਾਂਤ ਹੈ ਸ਼ਾਹੀਨ ਬਾਗ ਦਾ ਮਾਹੌਲ

On Punjab

ਚੀਨੀ ਸੋਸ਼ਲ ਮੀਡੀਆ ਦੀ ਸ਼ਰਾਰਤ, ਮੋਦੀ ਤੇ ਵਿਦੇਸ਼ ਮੰਤਰਾਲੇ ਦੇ ਬਿਆਨਾਂ ‘ਤੇ ਐਕਸ਼ਨ

On Punjab

ਪੰਜਾਬ ਮੁੜ ਸੰਤਾਪ ਦੇ ਰਾਹ ਤੇ…..

On Punjab