ਜੰਮੂ–ਕਸ਼ਮੀਰ: ਸੂਬੇ ਦੀ ਵੰਡ ਤੇ ਧਾਰਾ 370 ‘ਤੇ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਘਾਟੀ ਦਾ ਮਾਹੌਲ ਸ਼ਾਂਤਮਈ ਹੋਇਆ ਹੈ। ਸੂਬੇ ‘ਚ ਹਿੰਸਾ ਦੀ ਇੱਕ ਵੀ ਖ਼ਬਰ ਸਾਹਮਣੇ ਨਹੀਂ ਆਈ। ਇਹ ਦਾਅਵਾ ਜੰਮੂ–ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਤੇ ਮੱਧ ਕਸ਼ਮੀਰ ‘ਚ ਮਾਹੌਲ ਸ਼ਾਂਤਮਈ ਹੈ।
ਇਸ ਤੋਂ ਪਹਿਲਾਂ ਖਦਸ਼ਾ ਸੀ ਕਿ ਜੇਕਰ ਧਾਰਾ 370 ਤੇ 35-ਏ ‘ਤੇ ਕੇਂਦਰ ਸਰਕਾਰ ਕੋਈ ਵੀ ਫੈਸਲਾ ਲੈਂਦੀ ਹੈ ਤਾਂ ਘਾਟੀ ਦਾ ਮਾਹੌਲ ਤਨਾਅਪੂਰਨ ਹੋ ਸਕਦਾ ਹੈ। ਧਾਰਾ370 ‘ਚ ਬਦਲਾਅ ਕਰਨ ਤੋਂ ਬਾਅਦ ਜੰਮੂ–ਕਸ਼ਮੀਰ ‘ਚ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਹਾਲਾਤ ਦਾ ਜਾਇਜ਼ਾ ਲੈਣ ਲਈ ਐਨਐਸਏ ਅਜੀਤ ਡੋਭਾਲ ਵੀ ਸ੍ਰੀਨਗਰ ‘ਚ ਮੌਜੂਦ ਹਨ।
ਕੇਂਦਰ ਦੀ ਨਵੀਂ ਨੀਤੀ ਮੁਤਾਬਕ ਹੁਣ ਜੰਮੂ–ਕਸ਼ਮੀਰ ਦੀ ਪੁਲਿਸ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਦੇ ਅਧੀਨ ਕੰਮ ਕਰੇਗੀ। ਘਾਟੀ ‘ਚ ਅਜੇ ਵੀ ਹਜ਼ਾਰਾਂ ਦੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਹ ਅਗਲੇ ਹੁਕਮ ਤਕ ਉੱਥੇ ਹੀ ਰਹਿਣਗੇ। ਦੋਵੇਂ ਸ਼ਹਿਰਾਂ ‘ਚ ਮੋਬਾਈਲ, ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਸੈਨਾ ਤੇ ਵਹਾਈ ਸੈਨਾ ਦੋਵੇਂ ਹਾਈ ਅਲਰਟ ‘ਤੇ ਹਨ।