69.04 F
New York, US
August 30, 2026
PreetNama
ਸਿਹਤ/Health

ਦਿਲ ‘ਤੇ ਭਾਰੀ ਪੈਂਦਾ ਹੈ ਬੈਠ ਕੇ ਟੀਵੀ ਦੇਖਦੇ ਰਹਿਣਾ

ਇਹ ਗੱਲ ਕਈ ਖੋਜਾਂ ਵਿਚ ਸਾਹਮਣੇ ਆਈ ਹੈ ਕਿ ਬੈਠੇ ਰਹਿਣਾ ਸਿਹਤ ਲਈ ਚੰਗਾ ਨਹੀਂ ਹੈ। ਤਾਜ਼ਾ ਖੋਜ ਵਿਚ ਇਹ ਪਤਾ ਲੱਗਾ ਹੈ ਕਿ ਬੈਠੇ ਰਹਿ ਕੇ ਤੁਸੀਂ ਕੀ ਕਰਦੇ ਹੋ, ਇਸ ਦਾ ਵੀ ਸਿਹਤ ‘ਤੇ ਅਸਰ ਪੈਂਦਾ ਹੈ। ਉਦਾਹਰਣ ਦੇ ਤੌਰ ‘ਤੇ ਬੈਠੇ-ਬੈਠੇ ਕੰਮ ਕਰਨ ਨਾਲ ਦਿਲ ਨੂੰ ਏਨਾ ਜ਼ਿਆਦਾ ਖ਼ਤਰਾ ਨਹੀਂ ਹੈ ਜਿੰਨਾ ਖ਼ਤਰਾ ਬੈਠ ਕੇ ਟੀਵੀ ਦੇਖਦੇ ਰਹਿਣ ਨਾਲ ਹੈ। ਜਰਨਲ ਆਫ ਅਮੇਰੀਕਨ ਹਾਰਟ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਤੁਸੀਂ ਕੀ ਕਰਦੇ ਸਮੇਂ ਸਮਾਂ ਬਿਤਾਉਂਦੇ ਹੋ, ਇਸ ਦਾ ਦਿਲ ‘ਤੇ ਬਹੁਤ ਅਸਰ ਪੈਂਦਾ ਹੈ। ਵਿਗਿਆਨਕਾਂ ਨੇ 3,592 ਲੋਕਾਂ ‘ਤੇ ਕਰੀਬ 8.5 ਸਾਲ ਤਕ ਅਧਿਐਨ ਕੀਤਾ। ਇਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਲੋਕ ਕਸਰਤ ਵਿਚ ਕਿੰਨਾ ਸਮਾਂ ਬਿਤਾਉਂਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਕਸਰਤ ਕਰਨ ਨਾਲ ਬੈਠੇ ਰਹਿ ਕੇ ਦਿਲ ਨੂੰ ਹੋਣ ਵਾਲਾ ਨੁਕਸਾਨ ਘੱਟ ਕਰਨ ਵਿਚ ਮਦਦ ਮਿਲਦੀ ਹੈ। ਤੇਜ਼ ਚੱਲਣਾ ਵੀ ਦਿਲ ਦੀ ਸਿਹਤ ਨੂੰ ਫ਼ਾਇਦਾ ਪਹੁੰਚਾਉਂਦਾ ਹੈ।

Related posts

ਗੁਣਾਂ ਨਾਲ ਭਰਪੂਰ ਹੁੰਦੀ ਹੈ ਕਾਲੀ ਮਿਰਚ

On Punjab

ਇਮਿਊਨ ਸਿਸਟਮ ਨੂੰ ਮਜਬੂਤ ਕਰਦੇ ਨੇ ਇਹ ਜ਼ਿੰਕ ਫੂਡ, ਕੋਰੋਨਾ ਕਾਲ ‘ਚ ਲਾਭਕਾਰੀ ਇਨ੍ਹਾਂ ਦਾ ਸੇਵਨ

On Punjab

Sweating Home Remedies : ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ ? ਇਸ ਤੋਂ ਬਚਾਅ ਲਈ ਅਜ਼ਮਾਓ ਘਰੇਲੂ ਨੁਸਖੇ

On Punjab