PreetNama
ਸਿਹਤ/Health

ਦਹੀਂ ‘ਚ ਮਿਲਾਕੇ ਖਾਓ ਇਹ ਚੀਜਾਂ ਸਰੀਰ ਨੂੰ ਹੋਣਗੇ ਕਈ ਫਾਇਦੇ

Eat these things together curd :ਦਹੀਂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ‘ਚ ਮੋਜੂਦ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਦੂਜੇ ਮਿਨਰਲਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਗਰਮੀ ਦੇ ਮੌਸਮ ‘ਚ ਆਪਣੀ ਡਾਈਟ ‘ਚ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ‘ਚ ਨਮਕ ਅਤੇ ਚੀਨੀ ਤੋਂ ਇਲਾਵਾ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦਹੀਂ ‘ਚ ਮਿਲਾਕੇ ਖਾਣ ਨਾਲ ਸਰੀਰ ਨੂੰ ਦੋਗੁਣਾ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ

ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ
ਦਹੀਂ ‘ਚ ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ ਮਿਲਾਕੇ ਖਾਣ ਨਾਲ ਉਸਦਾ ਸੁਆਦ ਵਧ ਜਾਂਦਾ ਹੈ ਅਤੇ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ।
ਸ਼ਹਿਦ
ਦਹੀ ‘ਚ ਸ਼ਹਿਦ ਮਿਲਾਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
ਕਾਲੀ ਮਿਰਚ
ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਦਹੀਂ ਦੇ ਨਾਲ ਕਾਲੀ ਮਿਰਚ ਮਿਲਾਕੇ ਖਾਣੀ ਚਾਹੀਦੀ ਹੈ। ਇਸ ਨਾਲ ਸਰੀਰ ‘ਚ ਜਮਾ ਵਾਧੂ ਚਰਬੀ ਘੱਟ ਹੋ ਜਾਂਦੀ ਹੈ।
ਅਜਵਾਇਨ
ਬਵਾਸੀਰ ਦੇ ਰੋਗੀ ਨੂੰ ਦਹੀਂ ‘ਚ ਅਜਵਾਇਨ ਮਿਲਾਕੇ ਖਾਣੀ ਚਾਹੀਦੀ ਹੈ। ਚਾਹੋ ਤਾਂ ਅਜਵਾਇਨ ਨੂੰ ਪੀਸ ਕੇ ਵੀ ਇਸਤੇਮਾਲ ਕਰ ਸਕਦੇ ਹੋ।
ਚਾਵਲ
ਕਈ ਲੋਕਾਂ ਨੂੰ ਸਿਰਫ ਅੱਧੇ ਸਿਰ ‘ਚ ਦਰਦ ਹੁੰਦੀ ਹੈ। ਅਜਿਹੇ ‘ਚ ਦਹੀਂ ‘ਚ ਬਲੇ ਹੋਏ ਚਾਵਲ ਮਿਲਾਕੇ ਖਾਣ ਨਾਲ ਫਾਇਦਾ ਹੁੰਦਾ ਹੈ।
ਸੌਂਫ
ਦਹੀਂ ‘ਚ ਸੌਂਫ ਮਿਲਾਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਗੈਸ ਅਤੇ ਜਲਣ ਹੋਣ ‘ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ।
ਈਸਬਗੋਲ
ਲੂਜ ਮੋਸ਼ਨ ਦੀ ਸਮੱਸਿਆ ਹੋਣ ‘ਤੇ ਦਹੀਂ ‘ਚ ਈਸਬਗੋਲ ਮਿਲਾ ਕੇ ਖਾਓ ਇਸ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਇਹ ਕੌਲੈਸਟਰੋਲ ਘਟਾਉਣ ‘ਚ ਵੀ ਮਦਦ ਕਰਦਾ ਹੈ।
ਕੇਲਾ
ਦਹੀਂ ‘ਚ ਕੇਲਾ ਮਿਲਾਕੇ ਖਾਣ ਨਾਲ ਪੇਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।

Related posts

Zika Virus : ਕਿੱਥੋਂ ਆਇਆ ਹੈ ਜ਼ੀਕਾ ਵਾਇਰਸ, ਜਾਣੋਂ ਕਿਵੇਂ ਬੱਚ ਸਕਦੇ ਹਾਂ ਇਸ ਬਿਮਾਰੀ ਤੋਂ

On Punjab

Cycling Benefits : ਵਧਦੀ ਉਮਰ ‘ਚ ਗੋਡਿਆਂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਓ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਸਾਈਕਲਿੰਗ

On Punjab

Health News : ਕੀ ਹੈ Thyroid Eye Disease, ਜਾਣੋ ਇਸਦੇ ਕਾਰਨ, ਲੱਛਣ ਅਤੇ ਬਚਾਅ

On Punjab