ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਤ੍ਰਿਪਤੀ ਡਿਮਰੀ (Tripti Dimri) ਨੇ ਸੁਪਰਸਟਾਰ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ‘ਚ ਜ਼ੋਇਆ ਦਾ ਕਿਰਦਾਰ ਨਿਭਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸੋਸ਼ਲ ਮੀਡੀਆ ਕਮਿਊਨਿਟੀ ਨੇ ਉਸ ਨੂੰ ਭਾਬੀ 2 ਵਜੋਂ ਟੈਗ ਕਰਕੇ ਰਾਤੋ-ਰਾਤ ਰਾਸ਼ਟਰੀ ਕ੍ਰਿਸ਼ ਬਣਾ ਦਿੱਤਾ। ਪਰ ਹੁਣ ਉਹੀ ਯੂਜ਼ਰ ਤ੍ਰਿਪਤੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ। ਜਿਸ ਦਾ ਕਾਰਨ ਹੈ ਉਸ ਦੀ ਆਉਣ ਵਾਲੀ ਫਿਲਮ ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ(Vicky Vidya Ka Woh Wala Video) ਦਾ ਨਵਾਂ ਗੀਤ, ਮੇਰਾ ਮਹਿਬੂਬ (Mere Mahboob Song) ਗੀਤ ਹੈ।ਯੂਜ਼ਰਸ ਇਸ ਗੀਤ ‘ਚ ਤ੍ਰਿਪਤੀ ਡਿਮਰੀ ਦੇ ਬੇਤੁਕੇ ਡਾਂਸ ਮੂਵ ਤੋਂ ਕਾਫੀ ਨਾਰਾਜ਼ ਹਨ ਅਤੇ ਉਨ੍ਹਾਂ ਨੇ ਅਭਿਨੇਤਰੀ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
- Home
- ਸਮਾਜ/Social
- ‘ਤੁਮਸੇ ਨਾ ਹੋ ਪਾਏਗਾ’, Tripti Dimri ਦੇ ਡਾਂਸ ਮੂਵਜ਼ ਨੂੰ ਦੇਖ ਕੇ ਯੂਜ਼ਰਸ ਨੇ ਕੀਤੀ ਤੌਬਾ-ਤੌਬਾ, ਨਵੀਂ ਫਿਲਮ ਦਾ ਗਾਣਾ ਬਣਿਆ ਆਫਤ ਫਿਲਮ ਐਨੀਮਲ ਤੋਂ ਰਾਤੋ-ਰਾਤ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ (Tripti Dimri) ਇਸ ਸਮੇਂ ਫਿਲਮ ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ (Vicky Vidya Ka Woh Wala Video) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ‘ਚ ਇਸ ਫਿਲਮ ਦਾ ਉਸ ਦਾ ਗੀਤ ‘ਮੇਰੇ ਮਹਿਬੂਬ’ (Mere Mahboob) ਰਿਲੀਜ਼ ਹੋਇਆ ਹੈ, ਜਿਸ ‘ਚ ਅਭਿਨੇਤਰੀ ਦੇ ਡਾਂਸ ਮੂਵ ਨੂੰ ਦੇਖ ਕੇ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜਤਾਈ ਹੈ।