PreetNama
ਸਮਾਜ/Social

ਢਾਈ ਸਾਲਾ ਬੱਚੀ ਦੇ ਕਤਲ ‘ਤੇ ਦੇਸ਼ ‘ਚ ਰੋਹ, ਸਿਆਸੀ ਲੀਡਰਾਂ ਤੋਂ ਲੈ ਬਾਲੀਵੁੱਡ ਤੇ ਖਿਡਾਰੀਆਂ ਨੇ ਕੱਢਿਆ ਗੁੱਸਾ

ਨਵੀਂ ਦਿੱਲੀਅਲੀਗੜ੍ਹ ਦੇ ਟੱਪਲ ‘ਚ ਮਾਸੂਮ ਬੱਚੀ ਦੇ ਕਤਲ ਨਾਲ ਸਾਰਾ ਦੇਸ਼ ਇੱਕ ਵਾਰ ਫਿਰ ਗੁੱਸੇ ਨਾਲ ਭਰ ਗਿਆ। 30 ਮਈ ਨੂੰ ਢਾਈ ਸਾਲਾ ਬੱਚੀ ਆਪਣੇ ਘਰ ਬਾਹਰ ਖੇਡ ਰਹੀ ਸੀ ਜਦੋਂ ਉਹ ਅਚਾਨਕ ਗਾਇਬ ਹੋ ਗਈ। ਜੂਨ ਨੂੰ ਬੱਚੀ ਦੀ ਲਾਸ਼ ਕੂੜੇ ਦੇ ਢੇਰ ਤੋਂ ਮਿਲੀ। ਇਸ ਗੱਲ ਨੂੰ ਕਰੀਬ ਪੰਜ ਦਿਨ ਹੋ ਗਏ ਹਨ ਤੇ ਮੁਲਜ਼ਮ ਵੀ ਜੇਲ੍ਹ ‘ਚ ਪਹੁੰਚ ਚੁੱਕੇ ਹਨ।

 

ਜਿਵੇਂਜਿਵੇਂ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਲੋਕਾਂ ਦਾ ਗੁੱਸਾ 7ਵੇਂ ਅਸਮਾਨ ‘ਤੇ ਪਹੁੰਚ ਰਿਹਾ ਹੈ। ਇਸ ਦੁਖਦ ਘਟਨਾ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਟਵੀਟ ਕਰ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ।

 

ਇਸ ਦੇ ਨਾਲ ਫ਼ਿਲਮੀ ਸਿਤਾਰੇ ਤੇ ਖੇਡ ਜਗਤ ਤੋਂ ਵੀ ਇਸ ਘਟਨਾ ‘ਤੇ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਘਟਨਾ ‘ਤੇ ਕਿਸ ਕਿਸ ਨੇ ਕੀਕੀ ਕਿਹਾ।

Related posts

ਮਹਾਨਕੋਸ਼ ਦੀ ਬੇਅਦਬੀ ਦਾ ਅਕਾਲ ਤਖ਼ਤ ਨੇ ਲਿਆ ਨੋਟਿਸ; ਮਾਮਲੇ ਦੀ ਪੜਤਾਲ ਲਈ ਕਮੇਟੀ ਗਠਿਤ

On Punjab

ਸਾਬਕਾ ਸਪੀਕਰ ਰਾਣਾ ਕੇਪੀ ਦੀਆਂ ਵਧੀਆਂ ਮੁਸ਼ਕਲਾਂ, ਮੰਤਰੀ ਹਰਜੋਤ ਬੈਂਸ ਨੇ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮ

On Punjab

ਕੋਰੋਨਾਵਾਇਰਸ: ਲੋਕ ਸਭਾ ਸਕੱਤਰੇਤ ਦਾ ਕਰਮਚਾਰੀ ਸੰਕਰਮਿਤ, ਹਸਪਤਾਲ ‘ਚ ਦਾਖਲ, ਸੂਤਰ

On Punjab