ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ’ਚ ਵਾਰ-ਵਾਰ ਮੌਸਮ ਬਦਲਣ ਨਾਲ ਡੇਂਗੂ ਮੱਛਰਾਂ ਦੀ ਤਦਾਦ ਵੱਧ ਰਹੀ ਹੈ। ਮੱਛਰਾਂ ਦੇ ਹੋਣ ਨਾਲ ਲੋਕਾਂ ਵਿਚ ਮਲੇਰੀਆ, ਡੇਗੂ, ਚਿਕਨਗੁਨੀਆਂ ਆਦਿ ਬਿਮਾਰੀਆਂ ਵੱਧਣ ਦਾ ਖਦਸ਼ਾ ਮਹਿਸੂਸ ਹੋਣ ਲੱਗ ਪਿਆ ਹੈ। ਇਸ ਨੂੰ ਵੇਖਦੇ ਹੋਏ ਅੱਜ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਪ੍ਰਤਾਪ ਨਗਰ, ਅਮਰੀਕ ਰੋਡ, ਜੋਗੀ ਨਗਰ, ਗੁਰੂ ਨਾਨਕ ਪੁਰਾ ਮੁਹੱਲਾ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਤੇ ਤੰਗ ਗਲੀਆਂ ਵਿਚ ਫੌਗਿੰਗ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਤਰਸੇਮ ਕੁਮਾਰ ਵੱਲੋ ਨਿਭਾਈ ਗਈ। ਇਸ ਮੌਕੇ ਸੁਸਾਇਟੀ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਡੇਂਗੂ ਬੁਖਾਰ ਇਕ ਵਿਸ਼ੇਸ ਕਿਸਮ ਦੇ ਮੱਛਰ ਦੁਆਰਾ ਕੱਟਣ ’ਤੇ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਤੋਂ ਬਚਣ ਲਈ ਅਪਣੇ ਘਰਾਂ ਅਤੇ ਆਲੇ ਦੁਆਲੇ ਕਿਸੇ ਵੀ ਥਾਂ ਪਾਣੀ ਜਮ੍ਹਾਂ ਨਾ ਹੋਣ ਦਿਓ। ਸਾਨੂੰ ਵਿਸ਼ੇਸ਼ ਤੌਰ ’ਤੇ ਕੂਲਰ, ਫ੍ਰਰਿੱਜ ਪਿਛੇ ਪਾਣੀ ਵਾਲੀ ਟਰੇ, ਪਾਣੀ ਦੀਆਂ ਟੈਕੀਆਂ ਅਤੇ ਪੁਰਾਣੇ ਟਾਇਰ, ਡੱਬੇ ਆਦਿ ਦਾ ਖਿਆਲਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ।