82.42 F
New York, US
July 16, 2025
PreetNama
ਖਾਸ-ਖਬਰਾਂ/Important News

ਡਾ. ਮਨਮੋਹਨ ਸਿੰਘ ਨੇ ਸਿੱਖ ਕਤਲੇਆਮ ਬਾਰੇ ਕੀਤਾ ਵੱਡਾ ਖੁਲਾਸਾ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚੁਰਾਸੀ ਸਿੱਖ ਕਤਲੇਆਮ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ 1984 ਵਿੱਚ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ ਕਤਲੇਆਮ ਹੋਣਾ ਹੀ ਨਹੀਂ ਸੀ। ਡਾ. ਮਨਮੋਹਨ ਸਿੰਘ ਨੇ ਇਹ ਦਾਅਵਾ ਗੁਜਰਾਲ ਦੀ 100ਵੇਂ ਜਨਮ ਦਿਹਾੜੇ ਮੌਕੇ ਦਿੱਲੀ ਵਿੱਚ ਕਰਵਾਏ ਸਮਾਗਮ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ 1984 ਦੇ ਦੰਗੇ ਹੋਣ ਤੋਂ ਪਹਿਲਾਂ ਸ਼ਾਮ ਨੂੰ ਗੁਜਰਾਲ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਕੋਲ ਗਏ ਸੀ। ਗੁਜਰਾਲ ਨੇ ਕਿਹਾ ਸੀ ਕਿ ਹਾਲਾਤ ਬੜੇ ਨਾਜ਼ੁਕ ਹਨ। ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਫੌਜ ਬੁਲਾ ਲੈਣੀ ਚਾਹੀਦੀ ਹੈ। ਡਾ. ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਗੁਜਰਾਲ ਦੀ ਸਲਾਹ ਮੰਨ ਲਈ ਜਾਂਦੀ ਤਾਂ ਇਸ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ।

ਯਾਦ ਰਹੇ 1980 ਦੇ ਦਹਾਕੇ ਵਿੱਚ ਗੁਜਰਾਲ ਕਾਂਗਰਸ ਛੱਡ ਕੇ ਜਨਤਾ ਦਲ ਵਿੱਚ ਚਲੇ ਗਏ ਸਨ। 1984 ਦੌਰਾਨ ਉਨ੍ਹਾਂ ਨੇ ਇੱਕ ਮਿੱਤਰ ਦੇ ਤੌਰ ‘ਤੇ ਹੀ ਨਰਸਿਮ੍ਹਾ ਨੂੰ ਸਲਾਹ ਦਿੱਤੀ ਸੀ। ਗੁਜਰਾਲ ਅਪਰੈਲ 1997 ਤੋਂ ਮਾਰਚ 1998 ਤੱਕ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵੀ ਰਹੇ ਸੀ।

ਉਧਰ, ਸੀਨੀਅਰ ਵਕੀਲ ਐਚਐਸ ਫੂਲਕਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਬਿੱਲਕੁਲ ਸਹੀ ਕਹਿ ਰਹੇ ਹਨ। ਉਸ ਵੇਲੇ ਗ੍ਰਹਿ ਮੰਤਰੀ ਨਰਸਿਮ੍ਹਾ ਨੂੰ ਵੀ ਬਾਈਪਾਸ ਕਰ ਦਿੱਤਾ ਗਿਆ ਸੀ। ਸਾਰੇ ਨਿਰਦੇਸ਼ ਪ੍ਰਧਾਨ ਮੰਤਰੀ ਦਫਤਰ ਤੋਂ ਦਿੱਤੇ ਜਾ ਰਹੇ ਸੀ। ਉਸ ਵੇਲੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਫੌਜ ਬੁਲਾਉਣ ਲਈ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਸੀ।

Related posts

‘ਅਲਕੋਹਲ-ਫ੍ਰੀ ਸਟੇਟਸ ‘ਚ ਕੀ ਨਹੀਂ ਵਿਕਦੀ ਸ਼ਰਾਬ’ ਦਿਲਜੀਤ ਦੁਸਾਂਝ ਨੂੰ ਲੈ ਕੇ ਬਦਲੇ ਕੰਗਨਾ ਰਣੌਤ ਦੇ ਸੁਰ

On Punjab

ਇਸ ਦੇਸ਼ ਨੇ ਕੀਤਾ ਵੱਡਾ ਦਾਅਵਾ, ਬਣਾਈ ਕੋਰੋਨਾ ਵਾਇਰਸ ਦੇ ਖਾਤਮੇ ਦੀ ਵੈਕਸੀਨ

On Punjab

Economic Recession : IMF ਵਫ਼ਦ ਨੇ ਕੀਤਾ ਪਾਕਿਸਤਾਨ ਦਾ ਦੌਰਾ, ਪੂਰਾ ਦੇਸ਼ ਆਰਥਿਕ ਮੰਦੀ ਦੀ ਲਪੇਟ ‘ਚ

On Punjab