PreetNama
ਖਬਰਾਂ/News

ਟੀ.ਬੀ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਟੀਬੀ ਦੇ ਕਾਰਨਾਂ ਤੇ ਲੱਛਣਾਂ ਬਾਰੇ ਕੀਤਾ ਗਿਆ ਜਾਗਰੂਕ

ਭਾਰਤ ਦੇਸ਼ ਨੂੰ ਟੀ.ਬੀ. ਮੁਕਤ ਬਨਾਉਣ ਅਤੇ ਤੰਦਰੁਸਤ ਪੰਜਾਬੀਆਂ ਦੀ ਕਾਮਨਾ ਕਰਦਿਆਂ ਪੰਜਾਬ ਵਿਚੋਂ ਬਿਮਾਰੀਆਂ ਨੂੰ ਭਜਾਉਣ ਦੇ ਮਨੋਰਥ ਨਾਲ ਅੱਜ ਸਿਹਤ ਵਿਭਾਗ ਪੰਜਾਬ ਤੋਂ ਆਈਸੀਬੀ ਨੈਟ ਵੈਨ ਵੱਲੋਂ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਉਥੇ ਹੀ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਬਲਗਮ ਦੇ ਸੈਂਪਲ ਲਏ ਗਏ। ਮਾਹਿਰ ਡਾਕਟਰਾਂ ਵੱਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਸੁਰਿੰਦਰ ਕੁਮਾਰ ਦੇ ਆਦੇਸ਼ਾਂ ਮੁਤਾਬਿਕ ਆਏ ਮਰੀਜ਼ਾਂ ਦਾ ਚੈੱਕਅੱਪ ਕਰਕੇ ਦਵਾਈਆਂ ਅਤੇ ਸਾਵਧਾਨੀਆਂ ਨਾਲ ਬਿਮਾਰੀ ਤੋਂ ਬਚਣ ਦੇ ਨੁਕਤੇ ਸਾਂਝੇ ਕੀਤੇ।

ਇਸ ਮੌਕੇ ਕਮਿਊਨਿਟੀ ਹੈੱਲਥ ਸੈਂਟਰ ਫਿਰੋਜ਼ਸ਼ਾਹ ਅਧੀਨ ਆਉਂਦੇ ਪਿੰਡ ਮੱਲਵਾਲ ਕਦੀਮ ਤੇ ਪਿਆਰੇਆਣਾ ਵਿਖੇ ਪਹੁੰਚੀ ਸੀ.ਬੀ. ਨੈੱਟ ਵੈਨ ਨੇ ਜਿਥੇ ਪਿੰਡਾਂ ਦੇ ਲੋਕਾਂ ਦਾ ਚੈੱਕਅੱਪ ਕੀਤਾ, ਉਥੇ ਡਾ. ਸਤਿੰਦਰ ਓਬਰਾਏ ਅਤੇ ਡਾ. ਪਵਿੱਤਰਜੋਤ ਸਿੰਘ ਵੱਲੋਂ ਟੀ.ਬੀ ਨਾਲ ਪੀੜਤ ਲੋਕਾਂ ਦਾ ਮੁੱਢਲਾ ਚੈੱਕਅੱਪ ਕਰਦਿਆਂ ਦਵਾਈ ਦੇਣ ਉਪਰੰਤ ਸਮੇਂ-ਸਮੇਂ ਅਤੇ ਸਿਹਤ ਕੇਂਦਰ ਵਿਚ ਪਹੁੰਚ ਕੇ ਇਲਾਜ਼ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਵਨੀਤਾ ਭੁੱਲਰ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈੱਲਥ ਸੈਂਟਰ ਫ਼ਿਰੋਜ਼ਸ਼ਾਹ ਨੇ ਜਿਥੇ ਹਰ ਮਨੁੱਖ ਨੂੰ ਆਪਣੀ ਸਿਹਤਪ੍ਰਤੀ ਸੁਹਿਰਦਤਾ ਅਪਣਾਉਂਦਿਆਂ ਲੋੜ ਮੁਤਾਬਿਕ ਡਾਕਟਰੀ ਚੈੱਕਅਪ ਕਰਵਾਉਣ ਦੀ ਗੱਲ ਕੀਤੀ, ਉਥੇ ਭਰਪੂਰ ਵਿਟਾਮਿਨ ਖੁਰਾਕ ਦਾ ਸੇਵਨ ਕਰਨ ਦੀ ਵੀ ਅਪੀਲ ਕੀਤੀ।

Related posts

ਪ੍ਰਿਅੰਕਾ ਜਾਂ ਕੰਗਨਾ ਨਹੀਂ, ਇਹ ਅਦਾਕਾਰਾ ਬਣੇਗੀ ਕ੍ਰਿਸ਼ 4 ‘ਚ ਰਿਤਿਕ ਰੋਸ਼ਨ ਦੀ ਹੀਰੋਇਨ ? ਜਾਣੋ ਕਿਉਂ ਫੈਨਜ਼ ਲਗਾ ਰਹੇ ਹਨ ਅੰਦਾਜ਼ੇ

On Punjab

ਸਟੈਚੂ ਆਫ ਯੂਨਿਟੀ ’ਤੇ ਤਰੇੜਾਂ ਆਉਣ ਦੀ ਅਫਵਾਹ ਫੈਲਾਉਣ ਵਾਲੇ ਖ਼ਿਲਾਫ਼ ਕੇਸ

On Punjab

Rail Roko Andolan : ਕਿਸਾਨਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ, ਅੰਮ੍ਰਿਤਸਰ-ਪਠਾਨਕੋਟ ਰੂਟ ਦੀਆਂ ਸਾਰੀਆਂ ਟ੍ਰੇਨਾਂ ਰੱਦ

On Punjab