51.28 F
New York, US
October 24, 2026
PreetNama
ਖਬਰਾਂ/News

ਟਲਿਆ ਇੱਕ ਹੋਰ ਵੱਡਾ ਹਾਦਸਾ, ਭਾਰਤ ਆਉਂਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਤਹਿਰਾਨ: ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਮੁੰਬਈ ਆ ਰਹੇ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਕੇ ਇਰਾਨ ‘ਚ ਉਤਾਰਿਆ ਗਿਆ। ਅਜਿਹਾ ਕਰਨ ਨਾਲ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਬਚ ਗਿਆ। ਘਟਨਾ ਬੁੱਧਵਾਰ ਦੀ ਹੈ। ਇਸ ਦੌਰਾਨ ਜਹਾਜ਼ ਨੂੰ ਕਈ ਘੰਟੇ ਇਰਾਨ ‘ਚ ਠਹਿਰਾਉਣ ਤੋਂ ਬਾਅਦ ਮੁੰਬਈ ਲਈ ਦੁਬਈ ਹੁੰਦੇ ਹੋਏ ਉਡਾਣ ਭਰੀ।

ਜਹਾਜ਼ ਕੰਪਨੀ ‘ਜੂਨ’ ਦਾ ਏਅਰਬਸ ਏ340 ਜਹਾਜ਼ ਇਰਾਨ ਦੇ ਇਸਫ਼ਹਾਨ ਸ਼ਹਿਰ ‘ਚ ਉੱਤਰਿਆ। ਕੰਪਨੀ ਦੇ ਬਿਆਨ ਮੁਤਾਬਕ ਉਡਾਣ ਨੰਬਰ ਏਐਫ218 ਨੂੰ ਵੈਂਟੀਲੇਸ਼ਨ ਸਰਕਿਟ ‘ਚ ਗੜਬੜੀ ਕਰਕੇ ਸਾਵਧਾਨੀ ਵਰਤਦੇ ਹੋਏ ਲੈਂਡ ਕਰਵਾਇਆ ਗਿਆਇਰਾਨ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਨੇ ਯਾਤਰੀਆਂ ਨੂੰ ਸੇਵਾ ਮੁਹੱਈਆ ਕਰਵਾਈ। ਫਲਾਈਟ ‘ਚ ਸਫ਼ਰ ਕਰ ਰਹੇ ਸਾਰੇ ਯਾਤਰੀ ਸੁਰੱਖਿਅਤ ਹਨ। ਏਅਰ ਫਰਾਂਸ ਨੇ ਦੱਸਿਆ ਕਿ ਸਥਾਨਕ ਮੁਰੰਮਤ ਦਲ ਨੇ ਜਹਾਜ਼ ਦੀ ਜਾਂਚ ਕੀਤੀ। ਇਸ ਤੋਂ ਬਾਅਦ ਫਲਾਈਟ ਨੂੰ ਰਵਾਨਾ ਕੀਤਾ ਗਿਆ।

Related posts

ਟਰੱਕ ਖਾਈ ਵਿਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ

On Punjab

ਸਰਦੀ ‘ਚ ਖਾਓ ਸਿੰਘਾੜੇ, ਨਹੀਂ ਹੋਣਗੀਆਂ ਇਹ ਸਮੱਸਿਆਵਾਂ

On Punjab

ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਵਾਂਗੇ: ਮੋਦੀ

On Punjab