PreetNama
ਖਾਸ-ਖਬਰਾਂ/Important News

ਟਰੰਪ ਨੇ 827 ਦਿਨਾਂ ‘ਚ ਬੋਲੇ 10,000 ਝੂਠ, 3 ਗੁਣਾ ਵਧੀ ਝੂਠ ਬੋਲਣ ਦੀ ਰਫ਼ਤਾਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਤਕ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਤੇ ਭਰਮਾਉਣ ਵਾਲੇ ਦਾਅਵੇ ਕਰ ਚੁੱਕੇ ਹਨ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਫੈਕਟ ਚੈਕਿੰਗ ਵੈੱਬਸਾਈਟ ਮੁਤਾਬਕ ਟਰੰਪ ਨੇ ਪਹਿਲਾਂ 5 ਹਜ਼ਾਰ ਝੂਠ ਬੋਲਣ ਵਿੱਚ ਟਰੰਪ ਨੂੰ 601 ਦਿਨ ਲੱਗੇ ਸੀ। ਇਸ ਦਾ ਔਸਤ 8 ਝੂਠ ਪ੍ਰਤੀ ਦਿਨ ਬਣਦਾ ਸੀ। ਹਾਲਾਂਕਿ ਟਰੰਪ ਨੇ ਅਗਲੇ 5 ਹਜ਼ਾਰ ਝੂਠ ਮਹਿਜ਼ 226 ਦਿਨਾਂ ਅੰਦਰ ਬੋਲੇ। ਯਾਨੀ ਉਹ ਹਰ ਦਿਨ ਲੋਕਾਂ ਸਾਹਮਣੇ 23 ਝੂਠੇ ਦਾਅਵੇ ਪੇਸ਼ ਕਰਦੇ ਹਨ।

ਦੋ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤਕ ਟਰੰਪ ਦੇ ਝੂਠਾਂ ਦੀ ਗਿਣਤੀ 8 ਹਜ਼ਾਰ ਪਾਰ ਕਰ ਗਈ ਸੀ। ਸਭ ਤੋਂ ਤਾਜ਼ਾ ਅੰਕੜੇ 26 ਅਪਰੈਲ ਦੇ ਹਨ। ਇਸ ਦਿਨ ਤਕ ਉਹ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਝੂਠੇ ਦਾਅਵਿਆਂ ਮਗਰ ਹਾਲ ਹੀ ਵਿੱਚ ਹੋਈਆਂ ਮੱਧ ਚੋਣਾਂ ਵੱਡੀ ਵਜ੍ਹਾ ਰਹੀਆਂ। ਇਸ ਦੌਰਾਨ ਉਨ੍ਹਾਂ ਮੈਕਸਿਕੋ ਬਾਰਡਰ ਦੀ ਕੰਧ ਸਮੇਤ ਰੈਲੀਆਂ ਵਿੱਚ ਕਈ ਲੁਭਾਊ ਵਾਅਦੇ ਕੀਤੇ।

Related posts

’ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ

On Punjab

ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ, ਹਿੰਸਕ ਘਟਨਾਵਾਂ ‘ਤੇ ਮੰਗਿਆ ਸਪੱਸ਼ਟੀਕਰਨ

On Punjab

ਯੂਏਈ ਨੇ ਪ੍ਰਾਈਵੇਟ ਸੈਕਟਰ ਵਿੱਚ ਔਰਤਾਂ ਨੂੰ ਦਿੱਤੇ ਮਰਦਾਂ ਦੇ ਬਰਾਬਰ ਅਧਿਕਾਰ, ਜਾਣੋ ਹੁਣ ਕੀ ਮਿਲਿਆ ਹੱਕ

On Punjab