PreetNama
ਖਾਸ-ਖਬਰਾਂ/Important News

ਟਰੂਡੋ ਦਾ ਅਮਰੀਕਾ ਦੌਰਾ ਨੌਰਥ ਅਮਰੀਕਾ ਟਰੇਡ ਲਈ ਚੰਗਾ ਸਿੱਧ ਹੋਵੇਗਾ

ਵਾਸ਼ਿੰਗਟਨ, ਜਸਟਿਨ ਟਰੂਡੋ ਅੱਜ ਇੱਕ ਵਾਰੀ ਫਿਰ ਵਾe੍ਹੀਟ ਹਾਊਸ ਪਹੁੰਚ ਚੁੱਕੇ ਹਨ। ਟਰੂਡੋ ਦਾ ਇਹ ਅਮਰੀਕਾ ਦੌਰਾ ਨਾ ਸਿਰਫ ਨੌਰਥ ਅਮਰੀਕਾ ਟਰੇਡ ਲਈ ਹੀ ਚੰਗਾ ਸਿੱਧ ਹੋਵੇਗਾ ਸਗੋਂ ਇਹ ਚੀਨ ਨਾਲ ਕੈਨੇਡਾ ਦੇ ਗੰਧਲੇ ਪੈ ਚੁੱਕੇ ਸਬੰਧਾਂ ਲਈ ਵੀ ਕਾਰਗਰ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਟਰੂਡੋ, ਜੋ ਕਿ ਇਸ ਸਾਲ ਦੇ ਅੰਤ ਵਿੱਚ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹਨ, ਲਈ ਵੀ ਲਾਹੇਵੰਦ ਹੋ ਸਕਦਾ ਹੈ।
ਪਿਛਲੇ ਸਾਲ ਕਿਊਬਿਕ ਵਿੱਚ ਜੀ-7 ਸਿਖਰ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਤੇ ਰਾਸ਼ਟਰਪਤੀ ਡੌਨਲਡ ਟਰੰਪ ਦਰਮਿਆਨ ਪੈਦਾ ਹੋਏ ਤਣਾਅ ਦੇ ਖ਼ਤਮ ਹੋਣ ਨਾਲ ਸੱਤਾਧਾਰੀ ਲਿਬਰਲਾਂ ਨੂੰ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਯਕੀਨਨ ਫਾਇਦਾ ਹੋਵੇਗਾ। 2016 ਵਿੱਚ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੂਡੋ ਦੀ ਇਹ ਤੀਸਰੀ ਓਵਲ ਆਫਿਸ ਮੀਟਿੰਗ ਹੈ। ਇਹ ਮੁੱਖ ਤੌਰ ਉੱਤੇ ਨਵੀਂ ਨੌਰਥ ਅਮੈਰੀਕਨ ਟਰੇਡ ਡੀਲ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕੀ ਅਧਿਕਾਰੀਆਂ ਦੇ ਕਹਿਣ ਉੱਤੇ ਚੀਨ ਦੀ ਹਾਈ ਟੈਕ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਕੈਨੇਡਾ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਚੀਨ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਕੈਨੇਡੀਅਨਾਂ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਦੀ ਰਿਹਾਈ ਲਈ ਟਰੂਡੋ ਇਸ ਮੀਟਿੰਗ ਦਰਮਿਆਨ ਟਰੰਪ ਨਾਲ ਗੱਲ ਕਰਨਗੇ। ਟਰੂਡੋ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਜਦੋਂ ਅਗਲੇ ਹਫਤੇ ਜਾਪਾਨ ਵਿੱਚ ਹੋਣ ਜਾ ਰਹੀ ਜੀ 20 ਸਿਖਰ ਵਾਰਤਾ ਦੌਰਾਨ ਟਰੰਪ ਚੀਨ ਦੇ ਰਾਸ਼ਟਰਪਤੀ ਜ਼ੀ ਜ਼ਿਨਪਿੰਗ ਨਾਲ ਮੁਲਾਕਾਤ ਕਰਨਗੇ ਤਾਂ ਉਹ ਕੋਵਰਿਗ ਤੇ ਸਪੇਵਰ ਦੀ ਰਿਹਾਈ ਲਈ ਉਨ੍ਹਾਂ ਉੱਤੇ ਦਬਾਅ ਪਾਉਣਗੇ।

Related posts

ਫਲਿੱਪਕਾਰਟ ਦੀ ਹਰਕਤ ਤੋਂ ਸਿੱਖਾਂ ‘ਚ ਰੋਸ, ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

Pritpal Kaur

ਜਨਤਾ ਦੇ ਗੁੱਸੇ ਅੱਗੇ ਝੁਕੀ ਲਿਬਨਾਨ ਸਰਕਾਰ, ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਸਬੰਧੀ ਬਿੱਲ ਲਿਆਉਣ ਦਾ ਐਲਾਨ

On Punjab

ਐਮਰਜੈਂਸੀ: ਇੰਦਰਾ ਗਾਂਧੀ ਨੂੰ ਅਯੋਗ ਠਹਿਰਾਉਣ ਦੇ ਫੈਸਲੇ ’ਤੇ ਜਸਟਿਸ ਸਿਨਹਾ ਨੂੰ ਕਦੇ ਪਛਤਾਵਾ ਨਹੀਂ ਹੋਇਆ: ਵਿਪਿਨ ਸਿਨਹਾ

On Punjab