ਜੱਟ ਦੇ ਪੁੱਤ ਵੀ ਸਾਧੂ ਬਣਦੇ
ਜਦ ਕੋਈ ਹੀਰ ਸ਼ਿੰਗਾਰ ਕਰੇ।
ਜਾਂ ਕਿਸਮਤ ਹੀ ਪਲਟੀ ਮਾਰੇ
ਕੋਈ ਹੱਦੋਂ ਵੱਧ ਪਿਆਰ ਕਰੇ।
ਜਦ ਵੀ ਸੱਜਣ ਵਿੱਛੜੇ ਮਿਲਦੇ
ਫਿਰ ਦਿਲ ਵੀ ਮਾਰੋ ਮਾਰ ਕਰੇ।
ਜੇ ਹਰ ਪਾਸਿਓਂ ਆਸ ਟੱਟ ਜੇ
ਫਿਰ ਰੱਬ ਹੀ ਬੇੜਾ ਪਾਰ ਕਰੇ।
ਖੁਸ਼ ਨਸੀਬ ਤਾਂ ਤੂੰ ਹੈਂ ਸੱਜਣਾ
ਬਰਾੜ ਜੋ ਤੈਨੂੰ ਪਿਆਰ ਕਰੇ।
ਨਰਿੰਦਰ ਬਰਾੜ
95095 00010