PreetNama
ਖਾਸ-ਖਬਰਾਂ/Important News

ਜੇ ਉਹ ਮਰ ਜਾਵੇ ਤਾਂ ਘੜੀਸ ਕੇ ਲਿਆਓ, ਚੌਰਾਹੇ ‘ਤੇ ਤਿੰਨ ਦਿਨ ਲਟਕਾਓ, ਅਦਾਲਤ ਦਾ ਸਭ ਤੋਂ ਸਖਤ ਫੈਸਲਾ

ਇਸਲਾਮਾਬਾਦ: ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਸਜ਼ਾ-ਏ-ਮੌਤ ਸੁਣਾਉਣ ਵਾਲੀ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਕਿਹਾ ਹੈ ਕਿ ਜੇਕਰ ਮੁਸ਼ੱਰਫ ਨੂੰ ਫਾਂਸੀ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਇਸਲਾਮਾਬਾਦ ਦੇ ਸੈਂਟਰਲ ਸਕੁਏਅਰ ’ਤੇ ਧੂਹ ਕੇ ਲਿਆਂਦਾ ਜਾਵੇ ਤੇ ਤਿੰਨ ਦਿਨ ਤੱਕ ਉਥੇ ਲਟਕਾਇਆ ਜਾਵੇ।
ਸਜ਼ਾ-ਏ-ਮੌਤ ਸੁਣਾਉਣ ਵਾਲੀ ਤਿੰਨ ਮੈਂਬਰੀ ਬੈਂਚ ਦੇ ਮੁਖੀ ਤੇ ਪਿਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਸੇਠ ਨੇ 167 ਸਫ਼ਿਆਂ ਦਾ ਵਿਸਥਾਰਤ ਫ਼ੈਸਲਾ ਲਿਖਿਆ ਹੈ। ਉਨ੍ਹਾਂ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਨੂੰ ਹੁਕਮ ਦਿੱਤਾ ਕਿ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਵਾਹ ਲਾ ਦਿੱਤੀ ਜਾਵੇ ਤੇ ਕਾਨੂੰਨ ਮੁਤਾਬਕ ਹੀ ਸਜ਼ਾ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੁਣਾਇਆ ਗਿਆ ਫ਼ੈਸਲਾ 2-1 ਨਾਲ ਵੰਡਿਆ ਗਿਆ ਸੀ।

ਸਿੰਧ ਹਾਈ ਕੋਰਟ ਦੇ ਜਸਟਿਸ ਨਜ਼ਰ ਅਕਬਰ ਨੇ ਫ਼ੈਸਲੇ ’ਤੇ ਅਸਹਿਮਤੀ ਪ੍ਰਗਟਾਈ ਸੀ ਤੇ ਇਸ ਬਾਬਤ ਨੋਟ ਵੀ ਲਿਖਿਆ ਸੀ ਜਦਕਿ ਜਸਟਿਸ ਵਕਾਰ ਤੇ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਨੇ ਮੁਸ਼ੱਰਫ ਨੂੰ ਸਜ਼ਾ-ਏ-ਮੌਤ ਸੁਣਾਉਣ ਦੇ ਹੁਕਮ ’ਤੇ ਮੋਹਰ ਲਾਈ ਸੀ। ਜ਼ਿਕਰਯੋਗ ਹੈ ਕਿ ਮੁਸ਼ੱਰਫ ਇਸ ਸਮੇਂ ਜਲਾਵਤਨੀ ਤਹਿਤ ਸਾਊਦੀ ਅਰਬ ’ਚ ਜ਼ੇਰੇ ਇਲਾਜ ਹੈ।

Related posts

ਚੋਣ ਜਿੱਤਿਆ ਤਾਂ ਚੋਣਵੇਂ ਦੇਸ਼ਾਂ ਦੇ ਮੁਸਲਮਾਨਾਂ ਦੇ ਅਮਰੀਕਾ ਆਉਣ ‘ਤੇ ਮੁੜ ਲਗਾਵਾਂਗਾ ਪਾਬੰਦੀ : ਟਰੰਪ

On Punjab

ਲੈਂਡਿੰਗ ਦੌਰਾਨ ਰੂਸ ‘ਚ ਜਹਾਜ਼ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 41 ਲੋਕ ਸੜੇ

On Punjab

ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ ‘ਚ ਵਿਸ਼ੇਸ਼ ਸਨਮਾਨ

Pritpal Kaur