PreetNama
ਰਾਜਨੀਤੀ/Politics

ਜੇਕਰ ਦਿੱਲੀ ‘ਚ ਕਮਲ ਨਾਥ ਨੇ ਕੀਤੀ ਰੈਲੀ ਤਾਂ ਕਾਲਰ ਫੜ੍ਹ ਕੱਢਾਗੇ ਬਾਹਰ: ਐੱਮ.ਐੱਸ ਸਿਰਸਾ

Manjinder Sirsa Say To Congress: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਇਸ ਸਮੇਂ ਸਾਰੀਆਂ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਪਿਛਲੇ ਬੁੱਧਵਾਰ ਨੂੰ 20 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸ਼ਤਰੂਘਨ ਸਿਨਹਾ, ਸ਼ਸ਼ੀ ਥਰੂਰ, ਅਸ਼ੋਕ ਗਹਿਲੋਤ, ਕਮਲ ਨਾਥ ਸਣੇ ਕਈ ਮਸ਼ਹੂਰ ਹਸਤੀਆਂ ਦੇ ਨਾਮ ਸ਼ਾਮਿਲ ਸਨ।

ਕਾਂਗਰਸ ਦੀ ਇਸ ਸੂਚੀ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਕਮਲਨਾਥ ਨੂੰ ਕਿਸੇ ਵੀ ਸਥਿਤੀ ਵਿੱਚ ਦਿੱਲੀ ਵਿੱਚ ਪ੍ਰਚਾਰ ਨਹੀਂ ਕਰਨ ਦੇਣਗੇ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਕਮਲਨਾਥ ਨੂੰ ਸਿੱਖ ਦੰਗਿਆਂ (1984) ਲਈ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਸਖਤ ਬਿਆਨ ਦਿੰਦੇ ਕਿਹਾ ਕਿ ਕਮਲਨਾਥ ਦਾ ਕਾਲਰ ਖਿੱਚ ਕੇ ਸਟੇਜ ਤੋਂ ਹਟਾ ਦੇਣਾ ਚਾਹੀਦਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇਕਰ ਕਮਲਨਾਥ ਨੇ ਦਿੱਲੀ ਸ਼ਹਿਰ ਵਿੱਚ ਰੈਲੀ ਕੀਤੀ ਤਾਂ ਉਨ੍ਹਾਂ ਨੂੰ ਕਾਲਰ ਤੋਂ ਫੜ ਕੇ ਬਾਹਰ ਕੱਡਿਆ ਜਾਵੇਗਾ। ਉਹ ਕਿਸੇ ਵੀ ਕੀਮਤ ‘ਤੇ ਉਨ੍ਹਾਂ ਨੂੰ ਦਿੱਲੀ’ ਚ ਪ੍ਰਚਾਰ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ, ‘ਅਸੀਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦੇ ਹਾਂ। ਕਮਲਨਾਥ ਦੀ ਦਿੱਲੀ ਦੇ ਕਿਸੇ ਵੀ ਕੋਨੇ ਵਿਚ ਜਨਤਕ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ। ਅਸੀਂ ਕਾਂਗਰਸ ਨੂੰ ਚੁਣੌਤੀ ਦਿੰਦੇ ਹਾਂ ਕਿ ਰੈਲੀ ਦੌਰਾਨ ਕਮਲਨਾਥ ਨੂੰ ਸਟੇਜ ‘ਤੇ ਭੇਜਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਕੋਸ਼ਿਸ਼ ਦੇ ਬਾਅਦ ਕਮਲਨਾਥ ਦੇ ਵਿਰੁੱਧ ਮੁਸ਼ਕਿਲ ਨਾਲ ਇੱਕ ਕੇਸ ਖੁੱਲ੍ਹਿਆ ਹੈ। ਜਦਕਿ ਕਾਂਗਰਸ ਉਨ੍ਹਾਂ ਨੂੰ ਨਿਰੰਤਰ ਉਤਸ਼ਾਹਿਤ ਕਰ ਰਹੀ ਹੈ। ਕਾਂਗਰਸ ਉਨ੍ਹਾਂ ਨੂੰ ਕਦੇ ਟਿਕਟਾਂ ਦੇ ਕੇ ਅਤੇ ਕਦੇ ਉਨ੍ਹਾਂ ਨੂੰ ਮੁਖ ਮੰਤਰੀ ਬਣਾ ਕੇ ਕਮਲਨਾਥ ਦਾ ਪ੍ਰਚਾਰ ਕਰ ਰਹੀ ਹੈ। ਦੱਸ ਦਈਏ ਕਿ ਇਸ ਵਾਰ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ।

Related posts

ਪੀ ਚਿਦੰਬਰਮ ਨੇ ਮਜੂਦਾ NPR ਨੂੰ ਦੱਸਿਆ ਖ਼ਤਰਨਾਕ

On Punjab

ਪੰਜਾਬ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਕਵਾਇਦ ਤੇਜ਼, ਕੈਪਟਨ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ

On Punjab

ਮੋਦੀ ਦੀ ਨਵੀਂ ਕੈਬਨਿਟ ‘ਚ ਕਿਨ੍ਹਾਂ ਨੂੰ ਮਿਲੇਗੀ ਥਾਂ ਤੇ ਕਿਨ੍ਹਾਂ ਦੀ ਹੋਏਗੀ ਛੁੱਟੀ, ਜਾਣੋ ਵੇਰਵਾ

On Punjab
%d bloggers like this: