PreetNama
ਖਬਰਾਂ/News

ਜ਼ਿਲ੍ਹੇ ਵਿੱਚ ਪੰਜਾਬ ਅਧਿਆਪਕ ਯੋਗਤਾ ਟੈਸਟ ਲੈਣ ਦੇ ਪ੍ਰੰਬੰਧ ਮੁਕੰਮਲ – ਜ਼ਿਲ੍ਹਾ ਸਿੱਖਿਆ ਅਧਿਕਾਰੀ

ਪੰਜਾਬ ਸਕੂਲ ਸਿੱਖਿਆ ਬੋਰਡ , ਮੋਹਾਲੀ ਦੁਆਰਾ ਕਲ ਐਤਵਾਰ 19 ਜਨਵਰੀ 2020 ਨੂੰ ਅਧਿਆਪਕ ਬਨਣ ਦਾ ਟੀਚਾ ਰੱਖਣ ਵਾਲੇ ਵਿੱਦਿਆਰਥੀਆ ਲਈ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਾਣਯੋਗ ਸੱਕਤਰ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਵਿੱਚ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੁਲਵਿੰਦਰ ਕੌਰ ਦੀ ਦੇਖ ਰੇਖ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਇਸਨੂੰ ਸੰਚਾਰੂ ਰੂਪ ਵਿੱਚ ਆਯੋਜਿਤ ਕਰਣ ਲਈ ਸਾਰੇ ਪੁਖ਼ਤਾ ਪ੍ਰੰਬੰਧ ਮੁਕੰਮਲ ਕਰ ਲਏ ਗਏ ਹਨ । ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ, ਡਿਪਟੀ ਡੀ ਈ ਓ ਜਗਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੀਖਿਆ ਨੂੰ ਆਯੋਜਿਤ ਕਰਣ ਲਈ ਸਰਕਾਰੀ ਕੰਨਿਆਂ ਸੀਨ ਸੈਕੰ ਸਕੂਲ, ਫ਼ਿਰੋਜ਼ਪੁਰ , ਸਰਕਾਰੀ ਸੀਨ ਸੈਕੰ ਸਕੂਲ(ਲੜਕੇ) ਫ਼ਿਰੋਜ਼ਪੁਰ , ਐਮ ਐਲ ਐਮ ਸਰਕਾਰੀਸੀਨ ਸੈਕੰ ਸਕੂਲ, ਦੇਵ ਸਮਾਜ ਕਾਲਜ ਆਫ ਵੁਮੈਨ, ਦਾਸ ਐਂਡ ਬਰਾਉਣ ਵਰਲਡ ਸਕੂਲ, ਡੀ ਸੀ ਮਾਡਲ ਸੀਨ ਸੈਕੰ ਸਕੂਲ ਫ਼ਿਰੋਜ਼ਪੁਰ ਕੈਂਟ, ਡੀ ਏ ਵੀ ਸੀਨ ਸੈਕੰ ਸਕੂਲ, ਵਿਵੇਕਾਨੰਦ ਵਰਲਡ ਸਕੂਲ, ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲਜੀ ਵਿੱਚ ਕੁਲ 13 ਸੈਂਟਰ ਬਣਾਏ ਗਏ ਹਨ। ਇਹਨਾ ਸੈਂਟਰਾਂ ਵਿੱਚ ਪੇਪਰ-1 ਲਈ 5368 ਅਤੇ ਪੇਪਰ-2 ਲਈ 4424 ਵਿੱਦਿਆਰਥੀ ਅਪੀਅਰ ਹੋ ਰਹੇ ਹਨ। ਕੋਮਲ ਅਰੋੜਾ ਨੇ ਦੱਸਿਆ ਕਿ ਸਾਰੇ ਵਿੱਦਿਆਰਥੀ ਪੀ ਐਸ ਈ ਬੀ ਵਲੌ 15ਜਨਵਰੀ ਨੂੰ ਅਪਲੋਡ ਹੋਏ ਰੋਲ ਨੰਬਰ ਡਾਉਨਲੋਡ ਕਰ ਸਕਦੇ ਹਨ , ਘੜੀ , ਮੋਬਾਇਲ ਅਤੇ ਹੋਰ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਸੈਂਟਰ ਵਿੱਚ ਲਿਜਾਉਣ ਦੀ ਮਨਾਹੀ ਹੈ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਵਲ਼ੋ ਸਾਰੇ ਸੈਂਟਰਾਂ ਦੇ ਆਲੇ ਦੁਆਲੇ ਧਾਰਾ 144 ਲਗਾਈ ਗਈ ਹੈ।

Related posts

ਖਹਿਰਾ ਦੇ ਅਸਤੀਫ਼ੇ ‘ਤੇ ਕੇਜਰੀਵਾਲ ਤੇ ਸਿਸੋਦੀਆ ‘ਚ ‘ਟਕਰਾਅ’..?

On Punjab

ਮੋਦੀ ਦੀ ਇੰਟਰਵਿਊ ਮਗਰੋਂ ਭਗਵੰਤ ਮਾਨ ਦੇ ‘ਸਵਾਲ-ਜਵਾਬ’

On Punjab

ਰਾਮ ਰਹੀਮ ਨੂੰ ਜੇਲ੍ਹੋਂ ਕੱਢਣ ਤੋਂ ਡਰ ਰਹੀ ਸਰਕਾਰ

Preet Nama usa
%d bloggers like this: