ਲਕਾਤਾ: ਉਡਾਣ ਕੰਪਨੀ ਸਪਾਈਸ ਜੈੱਟ ਦੇ ਜਹਾਜ਼ ਨੂੰ ਠੀਕ ਕਰਦੇ ਸਮੇਂ ਇੱਕ ਟੈਕਨੀਸ਼ੀਅਨ ਦੀ ਮੌਤ ਹੋਣ ਦੀ ਖ਼ਬਰ ਹੈ। ਟੈਕਨੀਸ਼ੀਅਨ ਕੋਲਕਾਤਾ ਹਵਾਈ ਅੱਡੇ ‘ਤੇ ਬੁੱਧਵਾਰ ਰਾਤ ਸਮੇਂ ਜਹਾਜ਼ ਦੀ ਮੁਰੰਮਤ ਵਿੱਚ ਰੁੱਝਾ ਹੋਇਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਤਕਰੀਬਨ ਪੌਣੇ ਦੋ ਵਜੇ ਟੈਕਨੀਸ਼ੀਅਨ ਜਹਾਜ਼ ਦੇ ਲੈਂਡਿੰਗ ਗੀਅਰ ਦੇ ਦਰਵਾਜ਼ੇ ‘ਤੇ ਕੰਮ ਕਰ ਰਿਹਾ ਸੀ। ਅਚਾਨਕ ਦਰਵਾਜ਼ਾ ਬੰਦ ਹੋ, ਜਿਸ ਕਾਰਨ ਟੈਕਨੀਸ਼ੀਅਨ ਦੀ ਮੌਤ ਹੋ ਗਈ।
ਕੋਲਕਾਤਾ ਏਅਰਪੋਰਟ ਦੇ ਸੀਨੀਅਰ ਅਧਿਕਾਰੀ ਮੁਤਾਬਕ ਟੈਕਨੀਸ਼ੀਅਨ ਬੰਬਾਰਡੀਅਰ ਕਿਊ400 ਜਹਾਜ਼ ਦੇ ਲੈਂਡਿੰਗ ਗੀਅਰ ਦਾ ਰੱਖ ਰਖਾਅ ਕਰ ਰਿਹਾ ਸੀ। ਏਅਰਪੋਰਟ ਥਾਣੇ ਵਿੱਚ ਟੈਕਨੀਸ਼ੀਅਨ ਦੀ ਗੈਰ ਕੁਦਰਤੀ ਤਰੀਕੇ ਨਾਲ ਹੋਈ ਮੌਤ ਸਬੰਧੀ ਮਾਮਲਾ ਦਰਜ ਕਰ ਲਿਆ ਹੈ।