82.56 F
New York, US
July 14, 2025
PreetNama
ਖਬਰਾਂ/News

ਛੱਤਬੀੜ ਚਿੜੀਆਘਰ ‘ਚ ਸ਼ੇਰਾਂ ਵੱਲੋਂ ਨੌਜਵਾਨ ਦਾ ਸ਼ਿਕਾਰ ਗੁੰਝਲਦਾਰ ਬੁਝਾਰਤ

ਚੰਡੀਗੜ੍ਹ: ਛੱਤਬੀੜ ਚਿੜੀਆਘਰ ਵਿੱਚ ਸ਼ੇਰ ਤੇ ਸ਼ੇਰਨੀ ਵੱਲੋਂ ਨੌਜਵਾਨ ਦੇ ਸ਼ਿਕਾਰ ਗੁੰਝਲਦਾਰ ਬੁਝਾਰਤ ਬਣਿਆ ਹੋਇਆ ਹੈ। ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ। ਉਧਰ, ਮ੍ਰਿਤਕ ਨੌਜਵਾਨ ਦੇ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ ਵਿੱਚ ਰੱਖਵਾਈ ਹੋਈ ਹੈ। ਇਹ ਵੀ ਬੁਝਾਰਤ ਬਣੀ ਹੋਈ ਹੈ ਕਿ ਨੌਜਵਾਨ ਸ਼ੇਰਾਂ ਦੇ ਸਫਾਈ ਅੰਦਰ ਕੀ ਲੈਣ ਗਿਆ।

ਯਾਦ ਰਹੇ ਐਤਵਾਰ ਨੂੰ ਬੀੜ ਦੇ ਪਿਛਲੇ ਪਾਸਿਓਂ ਘੱਗਰ ਵੱਲ਼ੋਂ ਸੁਰੱਖਿਆ ਜਾਲੀ ਟੱਪ ਕੇ ਨੌਜਵਾਨ ਸ਼ੇਰ ਸਫਾਰੀ ’ਚ ਦਾਖਲ ਹੋ ਗਿਆ ਸੀ। ਇਸ ਨੌਜਵਾਨ ਨੂੰ ਸ਼ੇਰਾਂ ਨੇ ਮਾਰ ਦਿੱਤਾ ਸੀ। ਸਫ਼ਾਰੀ ਵਿੱਚ ਸ਼ੇਰ ਤੇ ਸ਼ੇਰਨੀ ਖੁੱਲ੍ਹੇ ਛੱਡੇ ਹੋਏ ਸਨ। ਅੱਠ ਸਾਲਾ ਸ਼ੇਰਨੀ ‘ਸ਼ਿਲਪਾ’ ਨੇ ਨੌਜਵਾਨ ਦੀ ਗਰਦਨ ’ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਸੀ।

ਆਖਰ ਨੌਜਵਾਨ ਅੰਦਰ ਕਿਉਂ ਗਿਆ?

ਇਹ ਸਵਾਲ ਅਜੇ ਵੀ ਖੜ੍ਹਾ ਹੈ ਕਿ ਨੌਜਵਾਨ ਸਫਾਰੀ ਅੰਦਰ ਕਿਉਂ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਵਿਅਕਤੀ ਜਾਨਵਰ ਚੋਰੀ ਕਰਨ ਦੇ ਇਰਾਦੇ ਨਾਲ ਅੰਦਰ ਦਾਖਲ ਹੋਇਆ ਹੋਵੇ। ਗਲਤੀ ਨਾਲ ਉਹ ਸ਼ੇਰ ਸਫਾਰੀ ਵਿੱਚ ਚਲਾ ਗਿਆ ਹੋਵੇ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਮੰਦਬੁੱਧੀ ਹੋਣ ਦੀ ਵੀ ਸੰਭਾਵਨਾ ਜਤਾਈ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਸੁਰੱਖਿਆ ‘ਚ ਲਾਪ੍ਰਵਾਹੀ ਦਾ ਇਲਜ਼ਾਮ ਰੱਦ

ਸੁਰੱਖਿਆ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਐਮ. ਸੁਧਾਕਰ ਨੇ ਕਿਹਾ ਹੈ ਕਿ ਪ੍ਰਬੰਧਕਾਂ ਦੀ ਕੋਈ ਲਾਪ੍ਰਵਾਹੀ ਨਹੀਂ ਸਗੋਂ ਪਿਛਲੇ ਪਾਸੇ 30 ਫੁੱਟ ਉੱਚੀ ਲੋਹੇ ਦੀ ਜਾਲੀ ਲਾਈ ਹੋਈ ਹੈ। ਉੱਥੋਂ ਕਿਸੇ ਆਮ ਇਨਸਾਨ ਦਾ ਦਾਖ਼ਲ ਹੋਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਨੌਜਵਾਨ ਦੇ ਦਾਖ਼ਲ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਵਿਚ ਕਮੀ ਨਜ਼ਰ ਆਉਣ ’ਤੇ ਸੁਧਾਰ ਕੀਤਾ ਜਾਵੇਗਾ।

ਸਫਾਰੀ ‘ਚ ਛੱਡੇ ਜਾਂਦੇ ਰੋਜ਼ਾਨਾ ਦੋ ਸ਼ੇਰ

ਹਾਸਲ ਜਾਣਕਾਰੀ ਮੁਤਾਬਕ ਸਫਾਰੀ ਵਿੱਚ ਚਾਰ ਸ਼ੇਰ ਛੱਡੇ ਗਏ ਹਨ। ਇਨ੍ਹਾਂ ਵਿੱਚ ਦੋ ਨਰ ਤੇ ਦੋ ਮਾਦਾ ਹਨ। ਪ੍ਰਬੰਧਕਾਂ ਵੱਲੋਂ ਇੱਕ ਦਿਨ ਇੱਕ ਜੋੜੇ ਨੂੰ ਤੇ ਦੂਜੇ ਦਿਨ ਦੂਜੇ ਜੋੜੇ ਨੂੰ ਖੁੱਲ੍ਹਾ ਛੱਡਿਆ ਜਾਂਦਾ ਹੈ। ਐਤਵਾਰ ਅੱਠ ਸਾਲਾ ‘ਯੁਵਰਾਜ’ ਤੇ ‘ਸ਼ਿਲਪਾ’ ਦੋਵਾਂ ਨੂੰ ਸਫਾਰੀ ਵਿੱਚ ਛੱਡਿਆ ਹੋਇਆ ਸੀ।

Related posts

ਯਮੁਨਾ ਐਕਸਪ੍ਰੈਸ ਵੇਅ ’ਤੇ ਬੱਸ-ਟਰੱਕ ਦੀ ਟੱਕਰ ’ਚ 5 ਲੋਕਾਂ ਦੀ ਮੌਤ

On Punjab

2 dera factions clash over memorial gate

On Punjab

Quantum of sentence matters more than verdict, say experts

On Punjab