66.74 F
New York, US
October 13, 2026
PreetNama
ਖਾਸ-ਖਬਰਾਂ/Important News

ਛੇ ਸਾਲ ‘ਚ ਵੀ ਪੂਰਾ ਨਹੀਂ ਹੋਇਆ ਪੌਣੇ 3 ਕਿਲੋਮੀਟਰ ਰੇਲਵੇ ਟ੍ਰੈਕ

ਨਵੀਂ ਦਿੱਲੀ: ਟ੍ਰੇਨਾਂ ਨੂੰ ਸਮੇਂ ‘ਤੇ ਚਲਾਉਣ ਲਈ ਤਿਲਕ ਬ੍ਰਿਜ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਚ ਦੋ ਹੋਰ ਲਾਈਨਾਂ ਸ਼ੁਰੂ ਹੋਣ ‘ਚ ਅਜੇ ਕੁਝ ਸਮਾਂ ਹੋਰ ਲੱਗੇਗਾ। ਇਨ੍ਹਾਂ ਸਟੇਸ਼ਨਾਂ ‘ਚ ਫਿਲਹਾਲ ਚਾਰ ਲਾਈਨਾਂ ਹਨ ਜੋ ਟ੍ਰੇਨਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਹਨ। ਇਸ ਦਿੱਕਤ ਨੂੰ ਦੂਰ ਕਰਨ ਲਈ ਰੇਲਵੇ ਸਟੇਸ਼ਨਾਂ ‘ਤੇ ਲਗਪਗ ਪੰਜਵੀਂ ਤੇ ਛੇਵੀਂ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।

ਇਹ ਕੰਮ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਵਜ੍ਹਾ ਨਾਲ ਅਟਕ ਰਿਹਾ ਹੈ। 2.56 ਲਿਮੀ ਲੰਮੀਆਂ ਇਨ੍ਹਾਂ ਦੋਵੇਂ ਰੇਲਵੇ ਲਾਈਨਾਂ ਦਾ ਕੰਮ ਛੇ ਸਾਲ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਆਊਟਰ ‘ਤੇ ਟ੍ਰੇਨਾਂ ਖੜ੍ਹੀਆਂ ਰਹਿਣ ਦੀ ਸਮੱਸਿਆ ਵਧੀ ਤੇ ਸੰਸਦ ਮੈਬਰਾਂ ਨੇ ਇਸ ਦਾ ਮੁੱਦਾ ਚੁੱਕ ਪਿਛਲੇ ਸਾਲ ਅਗਸਤ ‘ਚ ਕੰਮ ਪੂਰਾ ਕਰਨ ਦਾ ਟੀਚਾ ਬਣਾ ਲਿਆ। ਇਸ ਨੂੰ ਬਾਅਦ ‘ਚ ਜੂਨ2019 ਕਰ ਦਿੱਤਾ ਪਰ ਇਸ ਦਾ ਕੰਮ ਅਜੇ ਵੀ ਖ਼ਤਮ ਨਹੀਂ ਹੋਇਆ।

27 ਤੋਂ 30 ਜੂਨ ਤਕ ਨਨ ਇੰਟਰਲੌਕਿੰਗ ਦਾ ਕੰਮ ਕੀਤਾ ਜਾਣਾ ਸੀ, ਜਿਸ ਲਈ ਇਸ ਰੂਟ ‘ਤੇ ਟ੍ਰੈਫਿਕ ਬਲਾਕ ਲੈਣ ਦਾ ਪ੍ਰਸਤਾਅ ਵੀ ਤਿਆਰ ਹੋਇਆ ਸੀ। ਸਿਵਲ ਵਰਕ ਪੂਰਾ ਨਾ ਹੋਣ ਕਾਰਨ ਨਨ ਇੰਟਰਲੌਕਿੰਦਾ ਦਾ ਕੰਮ ਵੀ ਟਾਲ ਦਿੱਤਾ ਗਿਆ। ਜੇਕਰ ਇਹ ਲਾਈਨ ਤਿਆਰ ਹੋ ਜਾਂਦੀ ਹੈ ਤਾਂ ਟ੍ਰੇਨਾਂ ਨੂੰ ਹੋਰ ਕਿਸੇ ਸਟੇਸ਼ਨ ‘ਤੇ ਖੜ੍ਹਾ ਕਰਨ ਦੀ ਲੋੜ ਨਹੀਂ ਪਵੇਗੀ।

Related posts

9 ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ DGP ਕੋਲ ਕੀਤੀ ਸ਼ਿਕਾਇਤ

On Punjab

ਅਗਲੇ ਸਾਲ ਮਹਿੰਗਾਈ ਹੋਰ ਵਧੇਗੀ; ਖਾਣ-ਪੀਣ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ

On Punjab

ਚੀਨ ਦੀ ਡੀਪਸੀਕ ਏ.ਆਈ. ਉਤੇ ਉਈਗਰ ਸੈਂਸਰਸ਼ਿਪ ਤੇ ਸਰਕਾਰੀ ਪ੍ਰਚਾਰ ਸਬੰਧੀ ਉਠੇ ਸਵਾਲ

On Punjab