PreetNama
ਖਬਰਾਂ/News

ਚੱਕਾ ਜਾਮ, ਲੋਕ ਪ੍ਰੇਸ਼ਾਨ

ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਸੂਬੇ ਵਿੱਚ ਦੋ ਘੰਟੇ ਤੱਕ ਪੰਜਾਬ ਰੋਡਵੇਜ਼ ਤੇ ਪਨਬਸ ਦਾ ਚੱਕਾ ਜਾਮ ਰੱਖਿਆ। ਮੁਲਾਜ਼ਮਾਂ ਵੱਲੋਂ ਬੱਸ ਅੱਡਿਆਂ ਦੇ ਸਾਰੇ ਗੇਟਾਂ ਬਾਹਰ ਧਰਨਾ ਲਾ ਦਿੱਤਾ ਗਿਆ ਜਿਸ ਨਾਲ ਤਿੰਨ ਘੰਟੇ ਤੱਕ ਕੋਈ ਬੱਸ ਨਾ ਤਾਂ ਬੱਸ ਅੱਡੇ ਅੰਦਰ ਜਾ ਸਕੀ ਤੇ ਨਾ ਹੀ ਬਾਹਰ ਆ ਸਕੀ। ਮੁਲਾਜ਼ਮਾਂ ਨੇ ਕੈਪਟਨ ਸਰਕਾਰ ‘ਤੇ ਰੋਡਵੇਜ਼ ਕਰਮਚਾਰੀਆਂ ਤੇ ਰੋਡਵੇਜ਼ ਵੱਲ ਧਿਆਨ ਨਾ ਦੇਣ ਦਾ ਇਲਜ਼ਾਮ ਲਾਇਆ।

ਜਲੰਧਰ ਦੇ ਬੱਸ ਅੱਡੇ ਦੇ ਗੇਟਾਂ ਸਾਹਮਣੇ ਬੈਠੇ ਰੋਡਵੇਜ਼ ਦੇ ਠੇਕਾ ਮੁਲਾਜ਼ਮ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪਿਛਲੇ ਦੋ ਸਾਲ ਤੋਂ ਮੰਗਾਂ ਦੱਸ ਰਹੇ ਹਨ। ਸਰਕਾਰ ਨੇ ਜਦੋਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਧਰਨਾ ਲਾਉਣਾ ਪਿਆ। ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਫਰ ਕਰ ਰਹੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਮੁਸਾਫਰ ਕਈ ਘੰਟਿਆਂ ਤੱਕ ਬੱਸ ਅੱਡਿਆਂ ਅੰਦਰ ਫਸੇ ਰਹੇ।

ਪਨਬਸ ਵਿੱਚ ਕੰਮ ਕਰ ਰਹੇ ਠੇਕਾ ਮੁਲਜ਼ਮਾਂ ਦੀਆਂ ਮੁੱਖ ਮੰਗ ਹਨ :

1. ਪਨਬਸ ਅੰਦਰ ਕੰਮ ਕਰ ਰਹੇ ਮੁਲਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ।

2. ਸੁਪਰੀਮ ਕੋਰਟ ਦਾ ਬਰਾਬਰ ਕੰਮ-ਬਰਾਬਰ ਤਨਖਾਹ ਵਾਲਾ ਫਾਰਮੂਲਾ ਲਾਗੂ ਕਰ ਤਨਖਾਹ ਵਿੱਚ ਵਾਧਾ ਕੀਤਾ ਜਾਵੇ।

3. ਵਰਕਰਾਂ ਤੇ ਲੱਗੀਆਂ ਨਾਜਇਜ਼ ਕੰਡੀਸ਼ਨਾਂ ਮੁੱਢ ਤੋਂ ਰੱਦ ਕਰਕੇ ਵਰਕਰਾਂ ਨੂੰ ਡਿਉਟੀ ‘ਤੇ ਲਇਆ ਜਾਵੇ।

4. ਪਨਬਸ ਕਰਮਚਾਰੀਆਂ ‘ਤੇ ਰੋਡਵੇਜ਼ ਵਾਲੇ ਕਾਨੂੰਨ ਲਾਗੂ ਕੀਤੇ ਜਾਣ।

5. ਪਨਬਸ ਅੰਦਰ ਕੰਮ ਕਰਦੇ ਵਰਕਰਾਂ ਦੀ ਕੰਮ ਦੌਰਾਨ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।

Related posts

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab

Central Ordinance : ਸੁਪਰੀਮ ਕੋਰਟ ਨੇ ਆਰਡੀਨੈਂਸ ‘ਤੇ ਕੇਂਦਰ ਤੋਂ ਮੰਗਿਆ ਜਵਾਬ, LG ਨੂੰ ਧਿਰ ਬਣਨ ਦੇ ਦਿੱਤੇ

On Punjab

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲੋ ਲੈਬ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਟੈੱਸਟ ਕੈਂਪ ਦਾ ਆਯੋਜਨ

Pritpal Kaur