69.04 F
New York, US
August 29, 2026
PreetNama
ਸਮਾਜ/Social

ਗੱਲ ਥੋੜੀ ਕੌੜੀ

ਗੱਲ ਥੋੜੀ ਕੌੜੀ ਪਰ 16 ਆਨੇ ਸੱਚ
ਸੱਸ
ਅੱਜ ਸੱਸਾਂ ਰੋਣੇ ਸਭ ਰੋਂਦੀਆਂ
ਚੇਤੇ ਕਰੋ ਜਦੋ ਤੁਸੀਂ ਆਈਆਂ ਸੀ ।
ਆਉਦਿਆ ਹੀਂ ਘਰ ਵਿੱਚ ਸੱਸ ਦੇ
ਆ ਕੇ ਪਾ ਦਿੱਤੀਆਂ ਲੜਾਈਆਂ ਸੀ।
ਕੀਤੀਆਂ ਹੀ ਅੱਗੇ ਸਦਾ ਆਉਂਦੀਆਂ
ਵੰਡੇ ਜਹਰ ਤੇ ਨਾਂ ਮਿਲਦੀਆਂ ਰਿਉੜੀਆ
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।

ਹੁਣ ਮਿਹਣੇ ਮਾਰਦੀਆ ਨੂੰਹਾਂ ਨੂੰ
ਦਿੰਦੀਆਂ ਨਾਂ ਪਾਣੀ ਦਾ ਏ ਘੁੱਟ ਜੀ।
ਜਿੱਦਨ ਵਿਆਹੀਆਂ ਤੁਸੀਂ ਆਈਆਂ ਸੀ
ਮਾਂਵਾ ਕੋਲੋ ਵੱਖ ਕੀਤੇ ਪੁੱਤ ਸੀ ।
ਗੱਲਾਂ ਅਸੀਂ ਕਹਿਣੀਆ ਨੇ ਸੱਚੀਆਂ
ਭਾਂਵੇ ਲੱਗਦੀਆਂ ਹੋਣ ਥੋਨੂ ਕੌੜੀਆਂ ।
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।

ਜਿੰਨਾ ਚਿਰ ਹੋਇਆ ਨਾ ਤੂੰ ਅੱਡ ਵੇ
ਓਨਾ ਚਿਰ ਤਾਂ ਨਾ ਮੈ ਏ ਚੰਨਾ ਬੱਚਦੀ ।
ਏਡਾ ਲੁੰਗ ਲਾਣਾ ਥੋਡਾ ਚੰਦਰਾ
ਮੈਥੋਂ ਤਾ ਨਾ ਰੋਟੀ ਥੋਡੀ ਪੱਕ ਦੀ।
ਹੁਣ ਕਹਿੰਦੀ ਰੋਟੀ ਨਹੀ ਕੋਈ ਪੁੱਛਦਾ
ਕਿੱਡੀ ਆਪ ਤੂੰ ਖਵਾਉਦੀ ਰਹੀ ਚੂਰੀਆ ।
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।

ਰੱਬੀਆ ਏ ਗੇੜ ਹੁੰਦਾ ਸਮੇਂ ਦਾ
ਸੂਈ ਆ ਕੇ ਮੁੜ ਓਥੇ ਰੁੱਕਦੀ ।
ਜਾਂ ਤੂੰ ਮਾਂ ਨੂੰ ਤੇ ਜਾਂ ਮੈਨੂੰ ਰੱਖ ਲੈ
ਓਦੋਂ ਫਿਰਦੀ ਸੀ ਮੋਢਿਆਂ ਤੋ ਥੁੱਕਦੀ ।
ਕਿਹਨੇ ਫੁੱਲ ਤੇਰੇ ਰਾਹਾਂ ਵਿੱਚ ਸੁੱਟਣੇ
ਆਪ ਤੂੰ ਵਿਛਾਉਦੀ ਰਹੀ ਮੋਹੜੀਆਂ ।
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।
ਹਰਵਿੰਦਰ ਸਿੰਘ ਰੱਬੀਆ( 9464479469)

Related posts

‘ਵਕੀਲ ਆਪਣੇ ਜੂਨੀਅਰਾਂ ਨੂੰ ਉਚਿਤ ਤਨਖਾਹ ਦੇਣਾ ਸਿੱਖੇ’, CJI ਚੰਦਰਚੂੜ ਨੇ ਇਹ ਕਿਉਂ ਕਿਹਾ? ਉਨ੍ਹਾਂ ਕਿਹਾ- ‘ਇਸੇ ਤਰ੍ਹਾਂ ਹੀ ਸਾਡੇ ਤਰੀਕਿਆਂ ‘ਚ ਵੀ ਬਦਲਾਅ ਹੋਣਾ ਚਾਹੀਦਾ ਹੈ। ਉਦਾਹਰਨ ਲਈ, ਵਕੀਲਾਂ ਨੂੰ ਇਹ ਸਿੱਖਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦੇ ਚੈਂਬਰਾਂ ਵਿੱਚ ਆਉਣ ਵਾਲੇ ਨੌਜਵਾਨ ਵਕੀਲਾਂ ਨੂੰ ਉਚਿਤ ਤਨਖਾਹਾਂ, ਮਿਹਨਤਾਨੇ ਅਤੇ ਭੱਤੇ ਕਿਵੇਂ ਦੇਣੇ ਹਨ।

On Punjab

ਕੈਨੇਡਾ: ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਫਲੈਗਪੋਲ ਦੀ ਸ਼ਰਤ ਖ਼ਤਮ

On Punjab

ਦੁਨੀਆ ਦੇ ਕਿਹੜੇ ਮੁਲਕਾਂ ਨੇ ਹਿਜਾਬ ‘ਤੇ ਲਗਾਈ ਰੋਕ, ਕਿਸ ਨੇ ਲਗਾਇਆ ਨਕਾਬ ਪਾਉਣ ‘ਤੇ ਜੁਰਮਾਨਾ? ਕੀ ਹੈ ਯੂਰਪੀ ਦੇਸ਼ਾਂ ਦਾ ਹਾਲ

On Punjab