ਚੰਡੀਗੜ੍ਹ: ਬੀਤੇ ਦਿਨੀਂ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਕੈਨੇਡਾ ਦੇ ਵੈਨਕੂਵਰ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਹੁਣ ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਗੁਰੂ ਰੰਧਾਵਾ ਠੀਕ ਲੱਗ ਰਹੇ ਹਨ ਪਰ ਉਹ ਆਪਣੇ ਚਿਹਰੇ ਤੋਂ ਖੂਨ ਸਾਫ਼ ਕਰਦੇ ਨਜ਼ਰ ਆ ਰਹੇ ਹਨ।
ਹੁਣ ਸਿੰਗਰ ਗੁਰੂ ਰੰਧਾਵਾ ਵੱਲੋਂ ਇਸ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਕੈਨੇਡਾ ‘ਚ ਕੋਈ ਸ਼ੋਅ ਨਹੀ ਕਰਨਗੇ। ਇਸ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।ਜੀ ਹਾਂ, ਇਸ ਹਮਲੇ ‘ਚ ਗੁਰੂ ਦੇ ਚਿਹਰੇ ‘ਤੇ ਸੱਟ ਲੱਗੀ ਦੱਸੀ ਜਾ ਰਹੀ ਹੈ ਪਰ ਉਹ ਸੁਰੱਖਿਅਤ ਹਨ। ਖ਼ਬਰਾਂ ਮੁਤਾਬਕ ਗੁਰੂ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਇੱਕ ਸ਼ੋਅ ਦੇ ਲਈ ਵੈਨਕੂਵਰ ‘ਚ ਸੀ। ਰੰਧਾਵਾ ਨੂੰ ਹਮਲੇ ਤੋਂ ਬਾਅਦ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਸ਼ੋਅ ਤੋਂ ਬਾਅਦ ਜਦੋਂ ਗੁਰੂ ਥਿਏਟਰ ਤੋਂ ਬਾਹਰ ਨਿਕਲੇ ਤਾਂ ਕਿਸੇ ਨੇ ਪਿੱਛੇ ਤੋਂ ਉਨ੍ਹਾਂ ‘ਤੇ ਹਮਲਾ ਕੀਤਾ। ਇਸ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ। ਰਿਪੋਰਟ ਮੁਤਾਬਕ ਇੱਕ ਸਖ਼ਸ ਗੁਰੂ ਦੇ ਸ਼ੋਅ ‘ਚ ਵੀ ਬਤਮੀਜ਼ੀ ਕਰ ਰਿਹਾ ਸੀ। ਹੋ ਸਕਦਾ ਹੈ ਕਿ ਇਹ ਹਰਕਤ ਉਸੇ ਨੇ ਕੀਤੀ ਹੋਵੇ ਪਰ ਇਸ ਹਮਲੇ ‘ਤੇ ਗੁਰੂ ਵੱਲੋਂ ਅਜੇ ਤਕ ਕੋਈ ਅਨਾਉਂਸਮੈਂਟ ਨਹੀਂ ਕੀਤੀ ਗਈ।
ਜੇਕਰ ਕੰਮ ਦੀ ਗੱਲ ਕਰੀਏ ਤਾਂ ਗੁਰੂ ਜਲਦੀ ਹੀ ਪਾਕਿਸਤਾਨ ‘ਚ ਵੀ ਸ਼ੋਅ ਕਰਨ ਜਾ ਸਕਦੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਉਹ ਜਲਦੀ ਪੰਜਾਬੀ ਫ਼ਿਲਮਾਂ ਵੀ ਪ੍ਰੋਡਿਊਸ ਕਰਨਗੇ।