74.08 F
New York, US
October 4, 2023
PreetNama
ਖਾਸ-ਖਬਰਾਂ/Important News

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆਂ ਗਿਆ ‘ਸਾਂਚਾ ਗੁਰੂ ਲਾਧੋ ਰੇ ‘ ਦਿਵਸ ।

 

ਗੁਰੂਦੁਆਰਾ ਮੱਖਣ ਸ਼ਾਹ ਲੁਬਾਣਾ 114 ਸਟ੍ਰੀਟ ਰਿੰਚਮੰਡ ਹਿੱਲ ਲੁਧਿਆਣਾ ਵੱਲੋਂ ਮਿਤੀ ਅਗਸਤ 18, 2019 ਨੂੰ ਸਮੋਕੀ ਪਾਰਕ ਵਿੱਖੇ ‘ਸਾਂਚਾ ਗੁਰੂ ਲਾਧੋ ਰੇ ‘ ਦਿਵਸ ਬੜੀ ਸ਼ਰਧਾ ਨਾਲ ਮਨਾਇਆਂ ਗਿਆ । ਇਸ ਮੋਕੇ ਤੇ ਦੀਵਾਨ ਸਜਾਏ ਗਏ ਜਿਸ ਵਿੱਚ ਕਥਾਵਾਚਕ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਦਵਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਅਤੇ ਭਾਈ ਜਸਪਾਲ ਸਿੰਘ ਹੈੱਡ ਗ੍ਰੰਥੀ ਜੀ ਨੇ ਬਾਬਾ ਮੱਖਣ ਸ਼ਾਹ ਜੀ ਦੇ ਜੀਵਨ ਉੱਤੇ ਰੋਸ਼ਨੀ ਪਾਈ । ਇਸ ਮੋਕੇ ਤੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ,ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮਿ੍ਰਤਸਰ , ਭਾਈ ਗੁਰਪ੍ਰੀਤ ਸਿੰਘ ਬੱਲੜਵਾੜ ਅਤੇ ਭਾਈ ਜਸਦੇਵ ਸਿੰਘ ਜੀ ਰਾਮਦਾਸ ਨੇ ਕੀਰਤਨ ਨਾਲੀ ਸੰਗਤਾ ਨੂੰ ਮੰਤਰ- ਮੁਗਧ ਕੀਤਾ ।ਰਾਗੀ ਜੱਥਾ ਭਾਈ ਮੋਹਨ ਸਿੰਘ ਜੀ ਬਡਾਨਾ ਵਾਲਿਆ ਨੇ ਵੀ ਗੁਰੂ ਵਾਰਾ ਨਾਲ ਸੰਗਤਾ ਨੂੰ ਨਿਹਾਲ ਕੀਤਾ । ਇਸ ਮੋਕੇ ਉਤੇ ਸੰਗਤਾ ਲਈ ਭਾਂਤ ਭਾਂਤ ਦੇ ਵਿਅੰਜਨਾ ਦੇ ਸਟਾਲ ਲਾਏ ਗਏ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਸੰਗਤਾ ਨੇ ਵੀ ਵੱਧ ਚੜ ਕੇ ਗੁਰੂ ਦੀਵਾਨ ਵਿੱਚ ਹਾਜ਼ਰੀ ਲਗਵਾਈ ।
ਗੁਰਦੁਆਰਾ ਪ੍ਰਧਾਨ ਸ. ਗੁਰਮੀਤ ਸਿੰਘ ਮਹਿਮਦਪੁਰ, ਮੀਤ ਪ੍ਰਧਾਨ ਸ. ਹਿੰਮਤ ਸਿੰਘ ਸਰਪੰਚ, ਸ. ਜੋਗਿੰਦਰ ਸਿੰਘ, ਸ. ਸੁਰਿੰਦਰ ਸਿੰਘ, ਸ. ਦਲੇਰ ਸਿੰਘ,ਸ. ਗੁਰਮੇਜ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਨੇ ਆਈਆਂ ਸੰਗਤਾ ਦਾ ਧੰਨਵਾਦ ਕੀਤਾ ।

Related posts

ਬਾਈਡਨ ਪ੍ਰਸ਼ਾਸਨ ਨੇ H1B ਵੀਜ਼ਾ ਕਾਮਿਆਂ ਦੇ ਤਨਖਾਹ ਨਿਰਧਾਰਣ ਦਾ ਕੰਮ ਡੇਢ ਸਾਲ ਲਈ ਟਾਲ਼ਿਆ

On Punjab

ਕੈਨੇਡਾ ‘ਚ ਜਾਤ ਆਧਾਰਤ ਟਿੱਪਣੀ ਕਰਨ ਵਾਲੇ ਦੋ ਪੰਜਾਬੀਆਂ ਨੂੰ ਭਾਰੀ ਜੁਰਮਾਨਾ

On Punjab

ਨਿਊਯਾਰਕ ਦੇ ਸਾਬਕਾ ਮੇਅਰ ਮਾਈਕਲ ਨੇ ਟਰੰਪ ਖਿਲਾਫ਼ ਕੀਤਾ ਵੱਡਾ ਐਲਾਨ

On Punjab