27.27 F
New York, US
December 14, 2024
PreetNama
ਸਮਾਜ/Social

ਗੁਆਚੇ ਰਾਹਾਂ ਦਾ ਪਾਂਧੀ- ਅਵਿਨਾਸ਼ ਚੌਹਾਨ

ਇੱਕ ਕਸਬੇ ਵਰਗੇ ਸ਼ਹਿਰ ਕੋਟਕਪੂਰਾ ਨੇ ਕਈ ਨਾਮੀ ਸਾਹਿਤਕਾਰ,ਗਾਇਕ ਅਤੇ ਕਲਾਕਾਰ ਪੈਦਾ ਕੀਤੇ ਹਨ। ਇਹਨਾਂ ਵਿੱਚੋਂ ਕਈ  ਧਰੂ ਤਾਰੇ ਵਾਂਗ ਚਮਕੇ ਤੇ ਕਈ ਸਾਰੀ ਉਮਰ ਆਪਣੀ ਥਾਂ ਟਟੋਲਦੇ ਤੇ ਗੁਰਬਤ ਹੰਢਾਉਂਦੇ ਗਰਦਿਸ਼ ਵਿੱਚ ਚਲੇ ਗਏ।ਕਿਸੇ ਵੀ ਜੰਮੇ ਕਲਾਕਾਰ ਲਈ ਇਹ ਬਹੁਤ ਦੁਖਦਾਈ ਹੁੰਦਾ ਹੈ ਜਦੋਂ ਉਸ ਦੀ ਕਲਾ ਦੀ ਪੁੱਛ-ਪ੍ਰਤੀਤ ਨਹੀਂ ਹੁੰਦੀ ਤੇ ਉਹ ਸਨਮਾਨ ਨਹੀਂ ਮਿਲਦਾ ਜਿਸ ਦਾ ਉਹ ਹੱਕਦਾਰ ਹੁੰਦਾ ਹੈ ।ਕਈ ਅਣਜੰਮੇ ਪਰ ਆਪੋ-ਧਾਪੀੇ ਤੇ ਪੈਸੇ ਦੇ ਜ਼ੋਰ ਵਾਲੇ ਕਲਾਕਾਰਾਂ ਦੀ ਲਿਸ਼ਕ-ਪੁਸ਼ਕ ਨੇ ਅਸਲੀ ਕਲਾਕਾਰਾਂ ਵੱਲੋਂ ਲੋਕਾਂ ਦਾ ਧਿਆਨ ਲਾਂਭੇ ਕਰ  ਦਿੱਤਾ ਹੈ।ਅੱਜ ਦੇ ਲੁੱਚੇ ਲਫੰਗਿਆਂ ਦੀ ਸਰਦਾਰੀ ਵਾਲੇ ਦੌਰ ਵਿੱਚ ਕਈ ਅਵਿਨਾਸ਼ ਗੁਆਚ ਗਏ ਹਨ।
ਸੰਨ 1965 ਵਿੱਚ ਪਿਤਾ ਸੋਹਨ ਲਾਲ ਚੌਹਾਨ ਅਤੇ ਮਾਤਾ ਅਨਾਰੋ ਦੇਵੀ ਦੀ ਕੁੱਖੋਂ ਜੰਮੇ ਅਵਿਨਾਸ਼ ਦੀ ਤੁਲਨਾ ਇੱਕ ਸੜਕ ਨਾਲ  ਕੀਤੀ ਜਾ ਸਕਦੀ ਹੈ ਜੋ ਆਪ ਉੱਥੇ ਹੀ ਖੜ੍ਹੀ ਰਹਿੰਦੀ ਹੈ ਪਰ ਉਸ ਤੇ ਤੁਰਨ ਵਾਲੇ ਆਪਣੀ ਮੰਜ਼ਲ ਤੱਕ ਪਹੁੰਚ ਜਾਂਦੇ ਹਨ। ਅਵਿਨਾਸ਼ ਚੌਹਾਨ ਥੀਏਟਰ ਜਗਤ ਦੇ ਚਿਹਰਿਆਂ ਨੂੰ ਬਾਖੂਬੀ ਪਹਿਚਾਣਦਾ ਹੈ।ਉਸ ਨੇ ਕਈ ਕਲਾਕਾਰਾਂ ਨੂੰ ਕਲਾ ਦੇ ਗੁਰ ਸਿਖਾ ਉਹਨਾਂ ਦੀ ਮੰਜ਼ਲ ਵੱਲ ਤੋਰਿਆ।ਅੱਠਵੀਂ ਪਾਸ ਅਵਿਨਾਸ਼ ਨੂੰ ਢੋਲਕ ਵਜਾਉਣ ਦੀ ਚਿਣਗ ਸਕੂਲ ਟਾਈਮ ਵਿੱਚ ਹੀ ਲੱਗ ਗਈ ਸੀ।ਉਸਨੇ ਪੰਜਾਬ ਦੇ ਨਾਮਵਰ ਗਾਇਕਾਂ ਜਿਵੇਂ ਕਿ ਗੁਰਪਾਲ ਸਿੰਘ ਪਾਲ,ਬੱਲੀ ਸਿੰਘ ਚੰਨ,ਨਛੱਤਰ ਛੱਤਾ,ਅਮਰ ਚਮਕੀਲਾ, ਕੈੜੇ ਖਾਂ, ਦਿਲਸ਼ਾਦ ਅਖਤਰ, ਜਸਵਿੰਦਰ ਬਰਾੜ, ਕਰਤਾਰ ਰਮਲਾ, ਮੁਹੰਮਦ ਸਦੀਕ, ਬਲਕਾਰ ਸਿੱਧੂ ਤੇ ਬਰਕਤ ਸਿੱਧੂ ਵਰਗੇ ਨਾਲ ਢੋਲਕ ਮਾਸਟਰ ਵਜੋਂ ਹਾਜ਼ਰੀ ਲਵਾਈ ਤੇ ਕਈ ਨਵੇਂ ਗਾਇਕਾਂ ਦੀਆਂ ਕੈਸੇਟਾਂ ਤਿਆਰ ਕਰਵਾਈਆਂ।
ਪਹਿਲਾਂ ਤੋਂ ਹੀ ਗੁਰਬਤ ਹੰਢਾ ਰਹੇ ਅਵਿਨਾਸ਼ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਆ ਡਿੱਗਿਆ ਜਦੋਂ 1984 ਦੇ ਪੰਜਾਬ ਦੇ ਕਾਲ਼ੇ ਦੌਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਉਸਦੀ ਕੱਪੜੇ ਦੀ ਦੁਕਾਨ ਨੂੰ ਅੱਗ ਲਾ ਦਿੱਤੀ। ਪਰ ਖੰਭਾਂ ਦੀ ਬਜਾਏ ਹੌਂਸਲਿਆਂ ਨਾਲ ਉਡਾਰੀਆਂ ਮਾਰਨਾ ਸਿੱਖੇ ਅਵਿਨਾਸ਼ ਨੇ ਹੌਂਸਲਾ ਨਹੀਂ ਹਾਰਿਆ। ਇਸ ਸਮੇਂ ਦੌਰਾਨ ਵਰਿੰਦਰ ਤੇ ਸਤੀਸ਼ ਕੌਲ ਵਰਗੇ ਕਲਾਕਾਰਾਂ ਦੀਆਂ ਪੰਜਾਬੀ ਫਿਲਮਾਂ ਦੀ ਕੋਟਕਪੂਰੇ ਹੋ ਰਹੀ ਸ਼ੂਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ  ਉਸਨੇ ਨਵੇਂ ਰਾਹ ਲੱਭਣੇ ਸ਼ੁਰੂ ਕਰ ਦਿੱਤੇ।ਉਸ ਨੇ ਆਪਣੀ ਹੋਮ ਪ੍ਰੋਡਕਸ਼ਨ ਬਣਾਈ। ਜਿਸ ਵਿੱਚ ਉਸਨੇ ਪਹਿਲੀ ਟੈਲੀ ਫਿਲਮ ‘ਕਾਤਲ ਮਾਸੂਮਾਂ ਦੇ’ ਕੀਤੀ। ਉਸ ਨੇ ਚਾਚੀ ਅਤਰੋ ਤੇ ਚਤਰੋ(ਸਰੂਪ ਪਰਿੰਦਾ ਤੇ ਪ੍ਰਕਾਸ਼ ਗਾਦੂ) ਜੀ ਨੂੰ ‘ਕਿਸਮਤ ਕੁੜੀਆਂ ਦੀ’ ਟੈਲੀ ਫਿਲਮ ਵਿੱਚ ਆਪਣੇ ਨਿਰਦੇਸ਼ਨ ਹੇਠ ਕੰਮ ਕਰਵਾਇਆ।
ਇਸ ਤੋਂ ਬਾਅਦ ਇਹ ਕਾਰਵਾਂ ਚਲਦਾ ਗਿਆ।‘ਸ਼ਾਹ ਬਿਨਾਂ ਪਤ ਨਹੀ’ਂ, ‘ਕਰਤੂਤਾਂ ਕਮਲੇ ਟੋਲੇ ਦੀਆਂ’, ‘ਕਰਾਂਗੇ ਖਾਤਮਾ’, ‘ਅੰਤ’ ਆਦਿ ਸਫਲ ਟੈਲੀ ਫਿਲਮਾਂ ਦੇ ਨਾਲ-ਨਾਲ ਅਣਗਿਣਤ ਗੀਤਾਂ ਦੀਆਂ ਵੀਡੀਓ ਤਿਆਰ ਕੀਤੀਆਂ।ਉਹ ਇੱਕ ਚੰਗਾ ਐਕਟਰ,ਨਿਰਮਾਤਾ-ਨਿਰਦੇਸ਼ਕ ਹੈ।ਕਈ ਉੱਭਰ ਰਹੇ ਕਲਾਕਾਰਾਂ ਨੂੰ ਸਿਖਲਾਈ ਦੇ ਰਿਹਾ ਹੈ।ਅਸ਼ਲੀਲਤਾ ਤੋਂ ਦੂਰ ਰਹਿ ਕੇ ਸਮਾਜਿਕ ਹਿੱਤਾਂ ਦੀ ਗੱਲ ਕਰਨੀ ਲੋਚਦਾ ਹੈ।ਸਮਾਜਿਕ ਚੇਤਨਾ ਲਈ ਆਪਣੇ ਪੱਲਿਓਂ ਪੈਸੇ ਖਰਚ ਕੇ ਨਾਟਕ ਕਰਦਾ ਹੈ।ਉਸਨੂੰ ਇਹ ਗਿਲਾ ਵੀ ਹੈ ਕਿ ਅੱਜ ਤੱਕ ਕਿਸੇ ਸਮਾਜ ਭਲਾਈ ਸੰਸਥਾ ਨੇ ਉਸਦੀ ਬਾਂਹ ਨਹੀਂ ਫੜੀ। ਕੋਟਕਪੂਰੇ ਦੇ ਪ੍ਰਸਿੱਧ ਡਾਕਟਰ ਰਾਜਨ ਸਿੰਗਲਾ ਦੀ ਦਿੱਤੀ ਮਦਦ ਨਾਲ ਉਹ ਅੱਜ ਤੱਕ ਏਨਾ ਕਰ ਸਕਿਆ ਹੈ। ਪੈਸੇ ਦੀ ਘਾਟ ਕਾਰਨ ਹੀ ਉਸਨੂੰ ਕੋਈ ਵੱਡਾ ਪਲੇਟਫਾਰਮ ਨਹੀਂ ਮਿਲ ਸਕਿਆ।ਉਹ ਲੋਕ ਚੇਤਨਾ ਦੇ ਨਾਲ-ਨਾਲ ਚੰਗੇ ਕਲਾਕਾਰ ਪੈਦਾ ਕਰਨ ਦਾ ਚਾਹਵਾਨ ਹੈ। ਉਮੀਦ ਹੈ ਕਿ ਕੋਈ ਨਾ ਕੋਈ ਜੌਹਰੀ ਇਸ ਹੀਰੇ ਨੂੰ ਜ਼ਰੂਰ ਪਛਾਣੇਗਾ।
“ਮੈਨੇਂ ਚਾਂਦ ਔਰ ਸਿਤਾਰੋਂ ਕੀ ਤਮੰਨਾ ਕੀ ਥੀ
ਮੁਝ ਕੋ ਰਾਤੋਂ ਕੀ ਸਿਆਹੀ ਕੇ ਸਿਵਾ ਕੁਝ ਨਾ ਮਿਲਾ।
ਦਿਲ ਮੇਂ ਨਾਕਾਮ ਉਮੀਦੋਂ ਕੇ ਬਸੇਰੇ ਪਾਏ,
ਰੋਸ਼ਨੀ ਲੇਨੇ ਕੋ ਆਏ ਤੋ ਅੰਧੇਰੇ ਪਾਏ।
ਪਰਮਜੀਤ ਕੌਰ ਸਰਾਂ, ਕੋਟਕਪੂਰਾ ਫੋਨ:- 89688 92929

Related posts

ਵਿਆਹ ਤੋਂ ਇਕ ਦਿਨ ਪਹਿਲਾਂ ਕੀਤੀ ਮੰਗੇਤਰ ਦੀ ਹੱਤਿਆ, ਲਾੜੇ ਨੇ ਕੁਹਾੜੀ ਨਾਲ ਕੀਤੇ 83 ਵਾਰ

On Punjab

ਪਾਕਿਸਤਾਨ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5000 ਤੋਂ ਪਾਰ, ਵਿਸ਼ਵ ਬੈਂਕ ਨੇ ਕਿਹਾ

On Punjab

Israel Air Strikes: ਆਖਰਕਾਰ ਜੰਗਬੰਦੀ ਟੁੱਟ ਗਈ, ਇਜ਼ਰਾਈਲ ਨੇ ਗਾਜ਼ਾ ‘ਚ ਫਿਰ ਹਮਲਾ ਕੀਤਾ

On Punjab