ਭਿਵਾਨੀ: ਦਿੱਲੀ, ਐਨਸੀਅਰ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਮੈਦਾਨੀ ਖੇਤਰਾਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਤੋਂ ਅਜੇ ਵੀ ਕੁਝ ਦਿਨ ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਵਧਦੀ ਗਰਮੀ ਦੇ ਚੱਲਦੇ ਉੱਤਰੀ ਸੂਬਿਆਂ ਦਾ ਪਾਰਾ 45 ਤੋਂ 50 ਡਿਗਰੀ ਤਕ ਪਹੁੰਚ ਗਿਆ ਹੈ। ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਸੂਬੇ ਦੇ ਜ਼ਿਲ੍ਹੇ ਭਿਵਾਨੀ ਦਾ ਪਾਰਾ ਇਨ੍ਹੀਂ ਦਿਨੀਂ48 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ।
ਅਜਿਹੀ ਭਿਆਨਕ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਗਰਮੀ ‘ਚ ਬੱਚਿਆਂ, ਬਜ਼ੁਰਗਾਂ ਤੇ ਆਮ ਲੋਕਾਂ ਨੂੰ ਬਚ ਕੇ ਰਹਿਣ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਸ਼ਹਿਰਾਂ ‘ਚ ਜ਼ਿਆਦਾ ਤਪਸ਼ ਦਾ ਇੱਕ ਕਾਰਨ ਵਧ ਰਹੀ ਵਾਹਨਾ ਦੀ ਗਿਣਤੀ ਵੀ ਹੈ।
ਇਸ ਗਰਮੀ ‘ਚ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।